ਭਾਰਤ-ਪਾਕਿ ਤਣਾਅ ''ਚ ਸ਼ਰੀਫ ਨੇ ਉੱਚ ਪੱਧਰੀ ਬੈਠਕ ਦੀ ਕੀਤੀ ਪ੍ਰਧਾਨਗੀ

06/30/2017 1:06:30 PM

ਇਸਲਾਮਾਬਾਦ— ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਭਾਰਤ ਨਾਲ ਚੱਲ ਰਹੇ ਤਣਾਅ 'ਚ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਗੁਆਂਢੀ ਦੇਸ਼ ਨਾਲ ਆਪਣੇ ਰਿਸ਼ਤਿਆਂ 'ਤੇ ਚਰਚਾ ਕਰਨ ਦੇ ਵਿਦੇਸ਼ ਨੀਤੀ ਦੇ ਸ਼ਿਖਰ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਪਾਕਿਸਤਾਨ ਦੀ ਖਬਰ ਮੁਤਾਬਕ, ਇਸ 'ਚ ਸ਼ਰੀਫ ਨੂੰ ਵਿਦੇਸ਼ ਮਾਮਲਿਆਂ ਨਾਲ ਜੁੜੇ ਖਾਸ ਮੁੱਦਿਆਂ ਬਾਰੇ ਦੱਸਿਆ ਜਾਵੇਗਾ, ਜਿਨ੍ਹਾਂ 'ਚ ਭਾਰਤ ਅਤੇ ਅਫਗਾਨਿਸਤਾਨ ਨਾਲ ਸੰਬੰਧਾਂ ਦੇ ਮੁੱਦੇ ਵੀ ਸ਼ਾਮਲ ਹਨ। ਇਸ ਬੈਠਕ 'ਚ ਵਿੱਤ ਮੰਤਰੀ ਇਸਹਾਕ ਡਾਰ ਅਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਭਾਗ ਲਿਆ। ਬੈਠਕ ਦਾ ਆਯੋਜਨ ਇਕ ਅਜਿਹੇ ਸਮੇਂ 'ਤੇ ਕੀਤਾ ਗਿਆ ਜਦੋਂ ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ ਹੋ ਜਾਣ ਕਾਰਨ ਭਾਰਤ ਅਤੇ ਪਾਕਿਸਤਾਨ 'ਚ ਤਣਾਅ ਚੱਲ ਰਿਹਾ ਹੈ। ਦੋਵੇਂ ਪੱਖ ਇਸ ਉਲੰਘਣਾ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਇਸ ਬੈਠਕ ਦੇ ਕੁਝ ਦਿਨ ਪਹਿਲਾਂ ਹੀ ਅਮਰੀਕਾ ਨੇ ਪਾਕਿਸਤਾਨ ਆਧਾਰਿਤ ਹਿਜਬੁਲ ਮੁਜਾਹਿਦੀਨ ਦੇ ਨੇਤਾ ਸੈਯਦ ਸਲਾਹੁਦੀਨ ਨੂੰ ਵਿਸ਼ਵ ਅੱਤਵਾਦੀ ਘੋਸ਼ਿਤ ਕੀਤਾ ਹੈ।