ਜੇਲ ''ਚ ਨਵਾਜ਼ ਸ਼ਰੀਫ ਦੀ ਹਾਲਤ ਵਿਗੜੀ: ਬੇਟੀ

03/24/2019 5:03:49 PM

ਲਾਹੌਰ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਕਿਡਨੀ ਦੀ ਬੀਮਾਰੀ ਕਾਰਨ ਜੇਲ 'ਚ ਹਾਲਤ ਵਿਗੜ ਗਈ ਹੈ। ਇਕ ਦਿਨ ਪਹਿਲਾਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਦੀ ਸਿਹਤ 'ਤੇ ਚਿੰਤਾ ਜਤਾਈ ਸੀ।

'ਦ ਐਕਸਪ੍ਰੈੱਸ ਟ੍ਰਿਬਿਊਨ' ਅਖਬਾਰ 'ਚ ਐਤਵਾਰ ਨੂੰ ਪ੍ਰਕਾਸ਼ਿਤ ਇਕ ਖਬਰ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਸੁਪਰੀਮੋ ਦੀ ਬੇਟੀ ਮਰੀਅਮ ਨਵਾਜ਼ ਨੇ ਦੇਸ਼ ਦੇ ਗ੍ਰਹਿ ਮੰਤਰਾਲੇ ਤੋਂ ਆਗਿਆ ਮਿਲਣ 'ਤੇ ਇਥੇ ਕੋਟ ਲਖਪਤ ਜੇਲ 'ਚ ਸ਼ਰੀਫ ਦੇ ਨਿੱਜੀ ਡਾਕਟਰ ਅਦਨਾਨ ਖਾਨ ਦਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮਰੀਅਮ ਨੇ ਸ਼ਨੀਵਾਰ ਨੂੰ ਉਨ੍ਹਾਂ ਖਰਾਬ ਹੁੰਦੀ ਸਿਹਤ ਦੇ ਬਾਰੇ 'ਚ ਟਵੀਟ ਕੀਤਾ। ਸ਼ਰੀਫ ਬੀਤੇ ਸਾਲ ਦਸੰਬਰ ਤੋਂ ਜੇਲ 'ਚ ਬੰਦ ਹਨ। ਉਹ ਅਲ ਅਜ਼ੀਜ਼ੀਆ ਸਟੀਲ ਮਿਲ ਘੁਟਾਲਾ ਮਾਮਲੇ 'ਚ ਸੱਤ ਸਾਲ ਦੀ ਜੇਲ ਦੀ ਸਜ਼ਾ ਕੱਟ ਰਹੇ ਹਨ।

ਮਰੀਅਮ ਨੇ ਆਪਣੇ ਟਵੀਟ 'ਚ ਕਿਹਾ ਕਿ ਕੱਲ ਹੋਈ ਖੂਨ ਦੀ ਜਾਂਚ ਤੋਂ ਪਤਾ ਲੱਗਿਆ ਕਿ ਉਨ੍ਹਾਂ ਦਾ ਕ੍ਰਿਟਨਿਨ ਪੱਧਰ ਵਧ ਗਿਆ ਹੈ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਕਿਡਨੀ ਖਰਾਬ ਹੋ ਰਹੀ ਹੈ। ਉਨ੍ਹਾਂ ਦੀ ਕਿਡਨੀ ਦੀ ਬੀਮਾਰੀ ਪਹਿਲਾਂ ਹੀ ਤੀਜੇ ਪੜਾਅ 'ਤੇ ਹੈ। ਲੱਕ 'ਚ ਦਰਦ ਵੀ ਰਹਿੰਦਾ ਹੈ। ਇਸੇ ਵਿਚਾਲੇ ਜੇਲ ਦੇ ਬਾਹਰ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਮਰੀਅਮ ਦੇ ਪਹੁੰਚਣ 'ਤੇ ਪਾਰਟੀ ਦੇ ਨਾਅਰੇ ਲਾਏ ਤੇ ਜੇਲ ਦੀ ਇਮਾਰਤ ਦੇ ਬਾਹਰ ਲਾਏ ਬੈਰੀਗੇਟ ਹਟਾਉਣੇ ਸ਼ੁਰੂ ਕਰ ਦਿੱਤੇ। ਬਾਅਦ 'ਚ ਉਹ ਮਰੀਅਮ ਦੀ ਅਪੀਲ 'ਤੇ ਪਿੱਛੇ ਹਟ ਗਏ।

Baljit Singh

This news is Content Editor Baljit Singh