ਲੌਕਡਾਊਨ ਦੇ ਬਾਅਦ ਸ਼ੰਘਾਈ ''ਚ ਖੁੱਲ੍ਹਣ ਲੱਗੇ ਕਾਰਖਾਨੇ ਅਤੇ ਰੈਸਟੋਰੈਂਟ

03/18/2020 4:23:45 PM

ਬੀਜਿੰਗ (ਬਿਊਰੋ): ਦੁਨੀਆ ਵਿਚ ਵੱਧਦੇ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਵਿਚ ਚੀਨ ਨੇ ਸਕਰਾਤਮਕ ਸੰਕੇਤ ਦਿੱਤੇ ਹਨ। ਚੀਨ ਦੇ ਸ਼ੰਘਾਈ ਵਿਚ ਬੰਦ ਪਏ ਕਾਰਨਖਾਨਿਆਂ ਵਿਚ ਹਲਚਲ ਦੇਖੀ ਜਾ ਰਹੀ ਹੈ। ਇੱਥੋਂ ਦੇ ਰੈਸਟੋਰੈਂਟ ਮੁੜ ਖੁੱਲ੍ਹ ਰਹੇ ਹਨ। ਚੀਨ ਦੇ ਇਸ ਰੁੱਖ਼ ਤੋਂ ਇਹ ਸਾਫ ਹੈ ਕਿ ਉਹ ਕੋਰੋਨਾਵਾਇਰਸ ਨੂੰ ਕਾਬੂ ਪਾਉਣ ਵਿਚ ਸਫਲ ਹੋ ਰਿਹਾ ਹੈ। ਇੱਥੇ ਦੱਸ ਦਈਏ ਕਿ ਚੀਨ ਵਿਚ ਘਰੇਲੂ ਇਨਫੈਕਸ਼ਨ ਦੇ ਕਾਰਨ ਸ਼ੰਘਾਈ ਨੂੰ ਲੌਕਡਾਊਨ ਕਰ ਦਿੱਤਾ ਗਿਆ ਸੀ ਪਰ ਚੀਨ ਨੇ ਹੁਣ ਦੁਨੀਆ ਨੂੰ ਇਕ ਸਕਰਤਾਮਕ ਸੰਦੇਸ਼ ਦਿੱਤਾ ਹੈ। 

ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿਚ ਇਹ ਕੋਈ ਆਸਾਨ ਕੰਮ ਨਹੀਂ ਹੈ। ਸ਼ੰਘਾਈ ਵਿਚ ਇਸ ਲਈ ਪੂਰਾ ਜਸ਼ਨ ਮਨਾਇਆ ਗਿਆ। ਬੀਜਿੰਗ ਦੇ ਰਿਟਾਇਰ ਵਾਂਗ ਹੁਈਕਸੀਯਨ ਇਕ ਜਨਤਕ ਪਾਰਕ ਵਿਚ ਪੋਰਟੇਬਲ ਸਪੀਕਰ ਦੇ ਨਾਲ ਸੰਗੀਤ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿਚ ਕਰੀਬ ਇਕ ਦਰਜਨ ਔਰਤਾਂ ਵੀ ਸ਼ਾਮਲ ਸਨ। ਇਸ ਡਾਂਸ ਅਭਿਆਸ ਦੌਰਾਨ ਸਾਵਧਾਨੀ ਵਜੋਂ ਵਾਂਗ ਨੇ ਔਰਤਾਂ ਤੋਂ 3 ਮੀਟਰ (10 ਫੁੱਟ) ਦੀ ਦੂਰੀ ਬਣਾਈ ਹੋਈ ਸੀ। 

ਪੜ੍ਹੋ ਇਹ ਅਹਿਮ ਖਬਰ- ਡਾਕਟਰਾਂ ਦਾ ਦਾਅਵਾ, ਇਸ ਤਰ੍ਹਾਂ ਤੇਜ਼ੀ ਨਾਲ ਫੈਲ ਰਿਹੈ ਕੋਵਿਡ-19

57 ਸਾਲਾ ਵਾਂਗ ਨੇ ਕਿਹਾ,''ਮਹਾਮਾਰੀ ਦੌਰਾਨ ਹਰ ਕੋਈ ਬਹੁਤ ਤਣਾਅ ਅਤੇ ਡਰ ਵਿਚ ਸੀ। ਇਸ ਲਈ ਹੁਣ ਅਸੀਂ ਆਰਾਮ ਕਰਨਾ ਚਾਹੁੰਦੇ ਹਾਂ।'' ਉਹਨਾਂ ਮੁਤਾਬਕ ਹਰ ਕੋਈ ਸਾਵਧਾਨ ਹੈ ਅਤੇ ਇਨਫੈਕਟਿਡ ਹੋਣ ਤੋਂ ਬਚਣ ਲਈ ਇਕ-ਦੂਜੇ ਤੋਂ ਦੂਰੀ ਬਣਾਈ ਰੱਖ ਰਿਹਾ ਹੈ।ਸਾਵਧਾਨੀ ਦੇ ਤਹਿਤ ਇੱਥੇ ਜ਼ਿਆਦਾਤਰ ਥਾਵਾਂ 'ਤੇ ਦਾਖਲ ਹੋਣ ਲਈ ਮਾਸਕ ਅਤੇ ਤਾਪਮਾਨ ਦੀ ਜਾਂਚ ਹਾਲੇ ਵੀ ਲਾਜ਼ਮੀ ਹੈ। ਚੀਨ ਵਿਚ ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ 3,237 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 80,894 ਇਨਫੈਕਟਿਡ ਮਾਮਲੇ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਸੰਬੰਧੀ ਅਹਿਮ ਖੋਜ 'ਚ ਭਾਰਤੀ ਮੂਲ ਦਾ ਵਿਗਿਆਨੀ ਸ਼ਾਮਲ


Vandana

Content Editor

Related News