ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਇਟਲੀ ਵਲੋ ਤੀਜੇ ਕਬੱਡੀ ਸਬੰਧੀ ਵਿਚਾਰਾਂ

05/24/2017 4:10:01 PM

ਮਿਲਾਨ/ਇਟਲੀ (ਸਾਬੀ ਚੀਨੀਆ)—ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਵਲਦਾਰਨੋ ਵਲੋਂ 28 ਮਈ ਨੂੰ ਕਰਵਾਏ ਜਾ ਰਹੇ ਤੀਜੇ ਕਬੱਡੀ ਗੋਲਡ ਕੱਪ ਦੀਆਂ ਤਿਆਰੀਆਂ ਦੇ ਜਾਇਜ਼ੇ ਨੂੰ ਮੁੱਖ ਰੱਖ ਕੇ ਪ੍ਰਬੰਧਕੀ ਢਾਂਚੇ ਦੀ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਚਾਰਾਂ ਸਬੰਧੀ ਮੀਟਿੰਗ ਦੌਰਾਨ ਮੌਜੂਦਾ ਪ੍ਰਬੰਧਕਾਂ ਸੁੱਖਾ ਗਿੱਲ, ਸਰਵਨ ਸਿੰਘ ਸ਼ਾਹਵਾਲਾ, ਹੈਪੀ ਗਾਖਲ, ਕਾਕਾ ਧਾਲੀਵਾਲ, ਅਮਨ ਕਬੱਡੀ ਸਟਾਰ, ਤਰਲੋਚਨ ਸਿੰਘ, ਡਾ. ਮਨਜੀਤ ਸਿੰਘ, ਦਵਿੰਦਰਪਾਲ, ਦਰਸ਼ਨ ਸਿੰਘ ਬਲਰਾਜ ਟਿਵਾਣਾ ਤੇ ਅਮ੍ਰਿਤ ਨੇ ਦੱਸਿਆ ਕਿ ਇਟਲੀ 'ਚ ਇਸ ਖੇਡ ਸੀਜ਼ਨ ਦੇ ਹੋਣ ਜਾ ਰਹੇ ਪਹਿਲੇ ਕਬੱਡੀ ਕੱਪ ਨੂੰ ਲੈਕੇ ਖੇਡ ਪ੍ਰੇਮੀਆਂ 'ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਵਲਦਾਰਨੋ (ਆਰੇਸੋ) 'ਚ ਹੋ ਰਹੇ ਕਬੱਡੀ ਕੱਪ 'ਚ ਜਰਮਨੀ, ਸਪੇਨ ਤੇ ਇਟਲੀ ਦੀਆਂ 6 ਤੋ ਵੱਧ ਕਲੱਬਾਂ ਦੇ ਖਿਡਾਰੀ ਆਪਣੀ ਖੇਡ ਦੇ ਜੌਹਰ ਵਿਖਾਉਣਗੇ, ਜਿਸ 'ਚ ਜੇਤੂ ਟੀਮ ਨੂੰ 1800 ਯੂਰੋ, ਸੈਕਿੰਡ 1200 ਤੇ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 700 ਯੂਰੋ ਇਨਾਮ ਵਜੋਂ ਦਿੱਤੇ ਜਾਣਗੇ, ਜਦੋਂ ਕਿ ਬੈਸਟ ਰੇਡਰ ਤੇ ਜਾਫੀ ਨੂੰ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨਤ ਕੀਤਾ ਜਾਵੇਗਾ।