ਸ਼ਾਹਬਾਜ਼ ਸ਼ਰੀਫ਼ ਨੇ ਦਿੱਤੇ ਇਮਰਾਨ ਦੀ ਪਾਰਟੀ ਖ਼ਿਲਾਫ਼ ਜਾਂਚ ਦੇ ਦਿੱਤੇ ਹੁਕਮ

04/14/2022 5:30:19 PM

ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ  ਇਮਰਾਨ ਖਾਨ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੇ ਖ਼ਿਲਾਫ਼ ਵੀਰਵਾਰ ਨੂੰ ਜਾਂਚ ਦੇ ਹੁਕਮ ਦਿੱਤੇ। ਸ਼ਰੀਫ਼ ਨੇ ਪਿਛਲੇ ਚਾਰ ਸਾਲ ਤੋਂ ਪੈਂਡਿੰਗ ਮੈਟਰੋ ਬੱਸ ਪ੍ਰੋਜੈਕਟ ਨੂੰ ਸ਼ੁਰੂ ਕੀਤੇ ਜਾਣ ਵਿਚ ਦੇਰੀ ਲਈ ਪਿਛਲੀ ਸਰਕਾਰ ਨੂੰ ਫਿਟਕਾਰ ਲਾਈ। ‘ਜਿਓ ਨਿਊਜ਼’ ਦੀ ਇਕ ਰਿਪੋਰਟ ਦੇ ਅਨੁਸਾਰ,  ਪ੍ਰਧਾਨ ਮੰਤਰੀ ਨੇ ਇਸ ਨੂੰ ‘ਘੋਰ ਲਾਪਰਵਾਹੀ’ ਕਰਾਰ ਦਿੰਦੇ ਹੋਏ ਇਸ ’ਤੇ ਅਮਲ ਕੀਤੇ ਜਾਣ ਵਿਚ ਕੇਰੀ ਕਰਨ ’ਤੇ ਨਿਰਾਸ਼ਾ ਪ੍ਰਗਟ ਕੀਤੀ। ਇਸ ਮੈਗਾ ਪ੍ਰੋਜੈਕਟ ’ਤੇ ਪਹਿਲਾਂ ਤੋਂ ਹੀ 16 ਅਰਬ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪੀਟਲ ਡਿਵੈੱਲਪਮੈਂਟ ਅਥਾਰਿਟੀ (ਸੀ. ਡੀ. ਏ.) ਨੂੰ 16 ਅਪ੍ਰੈਲ ਤੋਂ ਇਸਲਾਮਾਬਾਦ ਮੈਟਰੋ ਬੱਸ ਸੇਵਾ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ।

ਪ੍ਰਾਜੈਕਟ ਦਾ ਕੰਮ ਕਿੰਨਾ ਅੱਗੇ ਵਧਿਆ ਹੈ, ਇਹ ਦੇਖਣ ਲਈ ਉਨ੍ਹਾਂ ਨੇ ਪੇਸ਼ਾਵਰ ਮੈਟਰੋ ਸਟੇਸ਼ਨ ਦਾ ਦੌਰਾ ਵੀ ਕੀਤਾ। ਪਾਕਿਸਤਾਨ ਦੇ ਸਾਂਝੇ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਸ਼ਰੀਫ਼ ਨੂੰ ਨੈਸ਼ਨਲ ਅਸੈਂਬਲੀ ’ਚ 174 ਵੋਟਾਂ ਮਿਲੀਆਂ, ਇਸ ਤਰ੍ਹਾਂ ਉਹ ਦੇਸ਼ ਦੇ 23ਵੇਂ ਪ੍ਰਧਾਨ ਮੰਤਰੀ ਬਣ ਗਏ।


Manoj

Content Editor

Related News