ਇਜ਼ਰਾਇਲੀ ਫੌਜੀਆਂ ਦੇ ਦਰਦ 'ਚ ਸਹਾਰਾ ਬਣੀ 'ਸੈਕਸ ਸਰੋਗੇਟ', ਸਰਕਾਰੀ ਖਰਚੇ 'ਤੇ ਕਰ ਰਹੀ 'ਇਲਾਜ'

04/17/2021 11:29:33 PM

ਤੇਲ ਅਵੀਵ - ਦੁਨੀਆ ਦੇ ਕਈ ਮੁਲਕਾਂ ਵਿਚ ਸੈਕਸ ਸਰੋਗੇਟ ਥੈਰੇਪੀ ਨੂੰ ਲੈ ਕੇ ਵਿਵਾਦ ਹੈ ਪਰ ਇਕ ਅਜਿਹਾ ਹੀ ਮੁਲਕ ਹੈ ਜਿਥੇ ਸਰਕਾਰੀ ਖਰਚੇ 'ਤੇ ਇਹ ਇਲਾਜ ਕੀਤਾ ਜਾਂਦਾ ਹੈ। ਜੀ ਹਾਂ, ਇਹ ਗੱਲ ਹੋ ਰਹੀ ਹੈ ਇਜ਼ਰਾਇਲ ਦੀ। ਇਜ਼ਰਾਇਲ ਵਿਚ ਬੁਰੀ ਤਰ੍ਹਾਂ ਜ਼ਖਮੀ ਫੌਜੀਆਂ ਦੀ ਮਦਦ ਲਈ ਸਰਕਾਰੀ ਖਰਚ 'ਤੇ ਸੈਕਸ ਸਰੋਗੇਟਸ ਨੂੰ ਮੁਹੱਈਆ ਕਰਾਇਆ ਜਾਂਦਾ ਹੈ। ਅਜਿਹੇ ਜ਼ਖਮੀ ਫੌਜੀਆਂ ਨੂੰ ਜਿਨਸੀ ਪੁਨਰਵਾਸ ਦੀ ਜ਼ਰੂਰਤ ਹੁੰਦੀ ਹੈ। ਇਹ ਸੈਕਸ ਸਰੋਗੇਟਸ ਮਰੀਜ਼ ਦੇ ਸੈਕਸੂਅਲ ਪਾਰਟਨਰ ਦੇ ਰੂਪ ਵਿਚ ਕੰਮ ਕਰਦੇ ਹਨ।

ਇਹ ਵੀ ਪੜੋ - ਨਮ ਅੱਖਾਂ ਨਾਲ ਪ੍ਰਿੰਸ ਫਿਲਿਪ ਨੂੰ ਕੀਤਾ ਗਿਆ ਸਪੁਰਦ-ਏ-ਖਾਕ਼

ਬੀ. ਬੀ. ਸੀ. ਦੀ ਇਕ ਰਿਪੋਰਟ ਮੁਤਾਬਕ ਇਜ਼ਰਾਇਲ ਦੇ ਤੇਲ ਅਵੀਵ ਸ਼ਹਿਰ ਵਿਚ ਰੋਨਿਤ ਅਲੋਨੀ ਇਕ ਕਾਉਂਸਲਿੰਗ ਸੈਂਟਰ ਚਲਾਉਂਦੀ ਹੈ। ਉਨ੍ਹਾਂ ਦੇ ਕੇਂਦਰ 'ਤੇ ਕੁਝ ਸਰੋਗੇਟ ਪਾਰਟਨਰ ਅਲੋਨੀ ਦੇ ਕੁਝ ਗਾਹਕਾਂ ਨੂੰ ਕਰੀਬੀ ਰਿਸ਼ਤਾ ਅਤੇ ਅੰਤ ਵਿਚ ਸੈਕਸ ਕਰਨਾ ਸਿਖਾਉਂਦੀ ਹੈ। ਅਲੋਨੀ ਨੇ ਕਿਹਾ ਇਹ ਹੋਟਲ ਦੀ ਤਰ੍ਹਾਂ ਨਾਲ ਨਹੀਂ ਦਿੱਖਦਾ ਹੈ, ਇਹ ਘਰ ਦੇ ਵਾਂਗ ਹੀ ਹੈ ਜਾਂ ਇਕ ਅਪਾਰਟਮੈਂਟ ਦੀ ਤਰ੍ਹਾਂ ਹੈ।

ਇਹ ਵੀ ਪੜੋ - US ਨੇਵੀ 'ਤੇ Alien's ਦੀ ਏਅਰ-ਸਟ੍ਰਾਈਕ, ਰੱਖਿਆ ਮੰਤਰਾਲਾ ਨੇ ਕੀਤੀ ਪੁਸ਼ਟੀ

ਸਰੋਗੇਟ ਮਹਿਲਾ ਜਾਂ ਮਰਦ ਦੋਵੇਂ ਹੀ ਹੋ ਸਕਦੇ ਹਨ
ਅਲੋਨੀ ਕਹਿੰਦੀ ਹੈ ਕਿ ਸੈਕਸ ਥੈਰੇਪੀ ਕਈ ਤਰੀਕਿਆਂ ਨਾਲ ਇਕ ਕੱਪਲ ਥੈਰੇਪੀ ਹੈ ਅਤੇ ਕਿਸੇ ਕੋਲ ਜੇ ਪਾਰਟਨਰ ਨਹੀਂ ਹੈ ਤਾਂ ਉਹ ਇਸ ਪ੍ਰਕਿਰਿਆ ਨੂੰ ਪੂਰਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਹ ਸਰੋਗੇਟ ਮਹਿਲਾ ਜਾਂ ਮਰਦ ਦੋਵੇਂ ਹੀ ਹੋ ਸਕਦੇ ਹਨ। ਇਹ ਪਾਰਟਨਰ ਦੀ ਭੂਮਿਕਾ ਨਿਭਾਉਂਦੇ ਹਨ। ਆਲੋਚਕ ਜਿਥੇ ਇਸ ਨੂੰ ਵੇਸਵਾ ਕਹਿੰਦੇ ਹਨ ਪਰ ਇਜ਼ਰਾਇਲ ਵਿਚ ਇਨ੍ਹਾਂ ਫੌਜੀਆਂ ਨੂੰ ਸਰਕਾਰੀ ਖਰਚੇ 'ਤੇ ਮੁਹੱਈਆ ਕਰਾਇਆ ਜਾਂਦਾ ਹੈ। ਇਹ ਉਨ੍ਹਾਂ ਫੌਜੀਆਂ ਨੂੰ ਮੁਹੱਈਆ ਕਰਾਇਆ ਜਾਂਦਾ ਹੈ, ਜਿਨ੍ਹਾਂ ਦੀ ਲੜਾਈ ਦੌਰਾਨ ਸੈਕਸ ਕਰਨ ਦੀ ਸਮਰੱਥਾ ਜ਼ਖਮੀ ਹੋਣ ਕਾਰਣ ਪ੍ਰਭਾਵਿਤ ਹੋ ਜਾਂਦੀ ਹੈ।

ਇਹ ਵੀ ਪੜੋ - ਇਹ ਕੋਈ ਗੁਫਾ ਨਹੀਂ ਸਗੋਂ ਇਟਲੀ 'ਚ ਮਿੱਟੀ ਨਾਲ ਬਣੇ '3ਡੀ ਪ੍ਰਿੰਟਿਡ ਘਰ' ਨੇ (ਤਸਵੀਰਾਂ)

ਅਲੋਨੀ ਨੇ ਕਿਹਾ ਕਿ ਲੋਕਾਂ ਨੂੰ ਇਹ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਉਹ ਕਿਸੇ ਹੋਰ ਨੂੰ ਖੁਸ਼ ਕਰ ਸਕਦੇ ਹਨ ਅਤੇ ਉਹ ਕਿਸੇ ਹੋਰ ਨੂੰ ਖੁਸ਼ੀ ਦਿਵਾ ਸਕਦੇ ਹਨ। ਅਲੋਨੀ ਨੇ ਜਿਨਸੀ ਪੁਨਰਵਾਸ ਵਿਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਆਲੋਚਨਾ ਕਰ ਕਿਹਾ ਕਿ ਲੋਕ ਥੈਰੇਪੀ ਲਈ ਆ ਰਹੇ ਹਨ। ਉਹ ਆਨੰਦ ਲਈ ਨਹੀਂ ਆ ਰਹੇ। ਇਸ ਵਿਚ ਅਤੇ ਵੇਸਵਾ ਵਿਚ ਕੋਈ ਸਮਾਨਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪੂਰੀ ਥੈਰੇਪੀ ਦੌਰਾਨ 85 ਫੀਸਦੀ ਸੈਸ਼ਨਾਂ ਵਿਚ ਕਰੀਬੀ ਸਬੰਧ ਬਣਾਉਣ, ਛਾਉਣ ਅਤੇ ਇਕ-ਦੂਜੇ ਨੂੰ ਪਿਆਰ ਕਰਨਾ ਦੱਸਿਆ ਜਾਂਦਾ ਹੈ।

ਇਹ ਵੀ ਪੜੋ - ਫਰਾਂਸ ਨੇ 'ਜਿਨਸੀ ਅਪਰਾਧ' 'ਤੇ ਬਣਾਇਆ ਇਤਿਹਾਸਕ ਕਾਨੂੰਨ, ਹੁਣ ਨਹੀਂ ਬਚ ਪਾਉਣਗੇ ਦੋਸ਼ੀ

Khushdeep Jassi

This news is Content Editor Khushdeep Jassi