ਆਸਟ੍ਰੇਲੀਆ : ਵਿਕਟੋਰੀਆ 'ਚ ਤੇਜ਼ ਮੀਂਹ ਕਾਰਨ ਬਣੀ ਹੜ੍ਹ ਦੀ ਸਥਿਤੀ

12/14/2018 4:02:43 PM

ਸਿਡਨੀ— ਆਸਟ੍ਰੇਲੀਆ ਦੇ ਪੂਰਬੀ ਸੂਬੇ ਵਿਕਟੋਰੀਆ 'ਚ ਤੇਜ਼ ਵਰਖਾ ਕਾਰਨ ਅਚਾਨਕ ਆਏ ਹੜ੍ਹ 'ਚ ਕਈ ਲੋਕ ਫਸ ਗਏ ਤੇ ਬਚਾਅ ਕਾਰਜ 'ਚ ਲੱਗੇ ਕਰਮਚਾਰੀਆਂ ਵਲੋਂ ਫਸੇ 100 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਿਨ੍ਹਾਂ 'ਚੋਂ 17 ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਕੱਢਿਆ ਗਿਆ।

ਆਸਟ੍ਰੇਲੀਆ ਦੇ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਅਗਲੇ 2-3 ਦਿਨਾਂ 'ਚ ਹੋਰ ਜ਼ਿਆਦਾ ਵਰਖਾ ਹੋਣ ਦੀ ਚਿਤਾਵਨੀ ਦਿੱਤੀ ਹੈ। ਵੀਰਵਾਰ ਨੂੰ ਪੂਰਬੀ ਸੂਬੇ ਵਿਕਟੋਰੀਅਆ 'ਚ ਤੇਜ਼ ਵਰਖਾ ਦੇ ਕਾਰਨ ਆਏ ਹੜ੍ਹ ਕਾਰਨ 100 ਤੋਂ ਵਧੇਰੇ ਲੋਕ ਅਸੁਰੱਖਿਅਤ ਥਾਂਵਾਂ 'ਤੇ ਫਸ ਗਏ ਸਨ। ਵਿਕਟੋਰੀਆ ਦੇ ਕਈ ਹਿੱਸਿਆਂ 'ਚ ਇਕ ਘੰਟੇ ਤੋਂ ਵੀ ਘੱਟ ਸਮੇਂ 'ਚ ਇੰਨੀ ਤੇਜ਼ ਵਰਖਾ ਹੋਈ ਜੋ ਆਮ ਕਰਕੇ ਇਕ ਮਹੀਨੇ 'ਚ ਹੁੰਦੀ ਹੈ। ਪ੍ਰਸ਼ਾਸਨ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਆਮ ਨਾਗਰਿਕ ਬਾਹਰ ਹੜ੍ਹ ਦੇ ਪਾਣੀ 'ਚ ਨਿਕਲਣ ਤੋਂ ਪਰਹੇਜ਼ ਕਰਨ।

Baljit Singh

This news is Content Editor Baljit Singh