ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੇ ਮੈਟਰੋ ਸਟੇਸ਼ਨ ਨੇੜੇ ਚੱਲੀਆਂ ਗੋਲੀਆਂ, ਕਈ ਲੋਕ ਜ਼ਖ਼ਮੀ

08/04/2021 1:07:29 AM

ਵਾਸ਼ਿੰਗਟਨ-ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਮੈਟਰੋ ਸਟੇਸ਼ਨ ਨੇੜੇ ਮੰਗਲਵਾਰ ਸਵੇਰੇ ਹੋਈ ਗੋਲੀਬਾਰੀ ਤੋਂ ਬਾਅਦ ਹੈੱਡਕੁਆਰਟਰ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ।ਆਰਲਿੰਗਟਨ ਕਾਊਂਟੀ ਫਾਇਰ ਵਿਭਾਗ ਨੇ ਦੱਸਿਆ ਕਿ ਇਸ ’ਚ ਕਈ ਲੋਕ ਜ਼ਖ਼ਮੀ ਹੋਏ ਹਨ ਪਰ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਨੂੰ ਗੋਲੀ ਲੱਗੀ।

ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ’ਚ ਇੱਕ ਪੁਲਸ ਅਧਿਕਾਰੀ ਵੀ ਜ਼ਖਮੀ ਹੋਇਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਨੀ ਸਿੰਘ ਖ਼ਿਲਾਫ਼ ਪਤਨੀ ਨੇ ਦਰਜ ਕਰਵਾਇਆ ਘਰੇਲੂ ਹਿੰਸਾ ਦਾ ਕੇਸ, ਅਦਾਲਤ ਵੱਲੋਂ ਨੋਟਿਸ ਜਾਰੀ

ਪੈਂਟਾਗਨ ਪ੍ਰੋਟੈਕਸ਼ਨ ਫੋਰਸ ਏਜੰਸੀ ਨੇ ਟਵੀਟ ਕਰ ਕੇ ਦੱਸਿਆ ਕਿ ਇਹ ਘਟਨਾ ਮੈਟਰੋ ਬੱਸ ਪਲੇਟਫਾਰਮ ’ਤੇ ਵਾਪਰੀ, ਜੋ ਪੈਂਟਾਗਨ ਟ੍ਰਾਂਜ਼ਿਟ ਸੈਂਟਰ ਦਾ ਹਿੱਸਾ ਹੈ। ਇਹ ਸਥਾਨ ਵਰਜੀਨੀਆ ਦੇ ਆਰਲਿੰਗਟਨ ਕਾਉਂਟੀ ’ਚ ਹੈ, ਜੋ ਪੈਂਟਾਗਨ ਹੈੱਡਕੁਆਰਟਰ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਹੈ। ਐਸੋਸੀਏਟਿਡ ਪ੍ਰੈੱਸ (ਏ.ਪੀ.) ਦੇ ਇਕ ਪੱਤਰਕਾਰ ਨੇ ਕੁਝ ਕੁਝ ਸਮੇਂ ਦੇ ਵਕਫੇ ’ਤੇ ਕਈ ਵਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਪੈਂਟਾਗਨ ਪ੍ਰੋਟੈਕਸ਼ਨ ਫੋਰਸ ਏਜੰਸੀ, ਜੋ ਹੈੱਡਕੁਆਰਟਰ ਦੀ ਸੁਰੱਖਿਆ ਕਰਦੀ ਹੈ, ਨੇ ਕਿਹਾ ਕਿ ਬਾਕੀ ਦੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

ਰੱਖਿਆ ਸਕੱਤਰ ਲਾਇਡ ਆਸਟਿਨ ਅਤੇ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੀ ਗੋਲੀਬਾਰੀ ਦੀ ਘਟਨਾ ਦੇ ਸਮੇਂ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਜੋ ਬਾਈਡੇਨ ਨਾਲ ਮੁਲਾਕਾਤ ਕਰ ਰਹੇ ਸਨ।

Manoj

This news is Content Editor Manoj