ਮਾਲੀ ''ਚ ਸੰਯੁਕਤ ਰਾਸ਼ਟਰ ਸ਼ਾਂਤੀ ਫੌਜ ਮੁੱਖ ਦਫਤਰ ''ਤੇ ਹਮਲਾ, 7 ਦੀ ਮੌਤ

08/15/2017 7:32:33 AM

ਸੰਯੁਕਤ ਰਾਸ਼ਟਰ— ਉੱਤਰੀ ਮਾਲੀ ਦੇ ਟਿੰਬਕਟੂ ਸ਼ਹਿਰ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਫੌਜ ਦੇ ਮੁੱਖ ਦਫਤਰ 'ਤੇ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ, ਜਿਸ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਸੋਮਵਾਰ ਦੀ ਦੁਪਹਿਰ ਕੁਝ ਅਣਪਛਾਤੇ ਹਮਲਾਵਰਾਂ ਨੇ ਉੱਤਰੀ ਮਾਲੀ ਦੇ ਟਿੰਬਕਟੂ ਸ਼ਹਿਰ 'ਚ ਸ਼ਾਂਤੀ ਫੌਜ 'ਤੇ ਹਮਲਾ ਕਰ ਦਿੱਤਾ, ਜਿਸ 'ਚ 7 ਲੋਕ ਮਾਰੇ ਗਏ। ਰਿਪੋਰਟ ਮੁਤਾਬਕ ਸੰਯੁਕਤ ਰਾਸ਼ਟਰ ਸ਼ਾਂਤੀ ਫੌਜ ਨੇ ਵੀ 6 ਹਮਲਾਵਰਾਂ ਨੂੰ ਮਾਰ ਸੁੱਟਿਆ।
ਹਮਲਾਵਰਾਂ ਵਲੋਂ ਕੀਤੀ ਗਈ ਗੋਲੀਬਾਰੀ 'ਚ ਪੰਜ ਸੁਰੱਖਿਆ ਕਰਮੀਆਂ ਸਮੇਤ ਇਕ ਠੇਕੇਦਾਰ ਦੀ ਮੌਤ ਹੋ ਗਈ। ਮਾਲੀ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਫੌਜ ਦੇ ਚੋਟੀ ਅਧਿਕਾਰੀ ਮਹਾਮਤ ਸਾਲੇਹ ਅੰਨਾਦਿਫ ਨੇ ਕਿਹਾ, ''ਸੋਮਵਾਰ ਸਵੇਰੇ ਸੰਯੁਕਤ ਰਾਸ਼ਟਰ ਦੇ ਉਪ ਬੁਲਾਰੇ ਫਰਹਾਨ ਹਕ ਨੇ ਕਿਹਾ ਸੀ ਕਿ ਮੱਧ ਮਾਲੀ ਦੇ ਮੋਪਤੀ ਖੇਤਰ ਦੇ ਦੋਉਨਟਜਾ 'ਚ ਅਣਪਚਾਤੇ ਹਮਲਵਾਰਾਂ ਨੇ ਹਮਲੇ ਕੀਤੇ ਹਨ, ਜਿਸ 'ਚ ਮਾਲੀ ਦਾ ਇਕ ਜਵਾਨ ਅਤੇ ਇਕ ਸੰਯੁਕਤ ਰਾਸ਼ਟਰ ਸ਼ਾਂਤੀ ਫੌਜ ਦਾ ਜਵਾਨ ਮਾਰਿਆ ਗਿਆ ਹੈ।''