ਅਮਰੀਕਾ 'ਚ ਭਾਰਤੀਆਂ ਦਾ ਕਾਰਾ, ਇੰਝ ਕਮਾਏ 5 ਲੱਖ ਡਾਲਰ, ਠਹਿਰਾਏ ਗਏ ਦੋਸ਼ੀ

07/26/2022 12:20:05 PM

ਨਿਊਯਾਰਕ (ਏਜੰਸੀ)- ਅਮਰੀਕਾ 'ਚ ਭਾਰਤੀ ਮੂਲ ਦੇ ਕਈ ਲੋਕਾਂ 'ਤੇ 2 ਵੱਖ-ਵੱਖ ਕਥਿਤ ਯੋਜਨਾਵਾਂ 'ਚ ਅੰਦਰੂਨੀ ਵਪਾਰ (insider trading) ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ ਹੈ ਕਿ ਇਸ ਦੇ ਜ਼ਰੀਏ ਉਨ੍ਹਾਂ ਨੇ ਗੈਰ-ਕਾਨੂੰਨੀ ਢੰਗ ਨਾਲ 5 ਲੱਖ ਡਾਲਰ ਤੋਂ ਜ਼ਿਆਦਾ ਦਾ ਮੁਨਾਫਾ ਕਮਾਇਆ। 'ਲਿਊਮੈਂਟਮ ਹੋਲਡਿੰਗਜ਼' ਦੇ ਸਾਬਕਾ ਮੁੱਖ ਸੂਚਨਾ ਸੁਰੱਖਿਆ ਅਧਿਕਾਰੀ ਅਮਿਤ ਭਾਰਦਵਾਜ ਅਤੇ ਉਨ੍ਹਾਂ ਦੇ ਦੋਸਤਾਂ ਧੀਰੇਨ ਕੁਮਾਰ ਪਟੇਲ (50), ਸ੍ਰੀਨਿਵਾਸ ਕਾਕੇਰਾ (47), ਅੱਬਾਸ ਸਈਦੀ (47) ਅਤੇ ਰਮੇਸ਼ ਚਿਤੌੜ (45) 'ਤੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਸੋਮਵਾਰ ਨੂੰ ਇਹ ਦੋਸ਼ ਲਗਾਏ।

ਇਹ ਵੀ ਪੜ੍ਹੋ: ਕੈਨੇਡਾ 'ਚ ਮਨਿੰਦਰ ਧਾਲੀਵਾਲ ਦੇ ਕਤਲ ਮਾਮਲੇ 'ਚ 2 ਪੰਜਾਬੀਆਂ ਸਮੇਤ 5 ਗ੍ਰਿਫ਼ਤਾਰ

SEC ਨੇ ਦੋਸ਼ ਲਾਇਆ ਕਿ ਕੈਲੀਫੋਰਨੀਆ ਵਿਚ ਰਹਿਣ ਵਾਲੇ ਇਨ੍ਹਾਂ ਵਿਅਕਤੀਆਂ ਨੇ 'ਲਿਊਮੈਂਟਮ ਹੋਲਡਿੰਗਜ਼' ਵੱਲੋਂ 2 ਕਾਰਪੋਰੇਟ ਟੇਕਓਵਰ ਘੋਸ਼ਣਾਵਾਂ ਤੋਂ ਪਹਿਲਾਂ ਨਿਵੇਸ਼ਾਂ ਰਾਹੀਂ ਗੈਰ-ਕਾਨੂੰਨੀ ਤੌਰ 'ਤੇ 52 ਲੱਖ ਡਾਲਰ ਦਾ ਮੁਨਾਫਾ ਕਮਾਇਆ। SEC ਨੇ ਇਨਵੈਸਟਮੈਂਟ ਬੈਂਕਰ ਬ੍ਰਿਜੇਸ਼ ਗੋਇਲ (37) ਅਤੇ ਉਨ੍ਹਾਂ ਦੇ ਦੋਸਤ ਅਕਸ਼ੈ ਨਿਰੰਜਨ (33) 'ਤੇ ਵੀ ਅੰਦਰੂਨੀ ਵਪਾਰ ਦਾ ਦੋਸ਼ ਲਗਾਇਆ ਹੈ। ਦੋਵੇਂ ਨਿਊਯਾਰਕ ਦੇ ਰਹਿਣ ਵਾਲੇ ਹਨ। SEC ਦਾ ਦੋਸ਼ ਹੈ ਕਿ ਇਨ੍ਹਾਂ ਦੋਵਾਂ ਨੇ 2017 ਵਿੱਚ 4 ਟੇਕਓਵਰ ਘੋਸ਼ਣਾਵਾਂ ਤੋਂ ਪਹਿਲਾਂ ਗੈਰ-ਕਾਨੂੰਨੀ ਕਾਰੋਬਾਰ ਕਰਕੇ 2,75,000 ਡਾਲਰ ਤੋਂ ਵੱਧ ਦੀ ਕਮਾਈ ਕੀਤੀ। SEC ਦੇ ਇਨਫੋਰਸਮੈਂਟ ਵਿਭਾਗ ਦੇ ਡਾਇਰੈਕਟਰ ਗੁਰਬੀਰ ਐੱਸ. ਗਰੇਵਾਲ ਨੇ ਕਿਹਾ, '...ਅਸੀਂ ਕੁਰੀਤੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਪਣੇ ਸਾਰੇ ਮਾਹਰਾਂ ਅਤੇ ਸਾਧਨਾਂ ਦੀ ਵਰਤੋਂ ਕਰਨ ਅਤੇ ਸਾਰੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਲਈ ਤਿਆਰ ਹਾਂ, ਭਾਵੇਂ ਉਹ ਕਿਸੇ ਵੀ ਉਦਯੋਗ ਜਾਂ ਪੇਸ਼ੇ ਨਾਲ ਸਬੰਧਤ ਹੋਣ।'

ਇਹ ਵੀ ਪੜ੍ਹੋ: ਸ਼ਤਰੰਜ ਮੁਕਾਬਲੇਬਾਜ਼ੀ ਦੌਰਾਨ 7 ਸਾਲਾ ਬੱਚੇ ਨਾਲ ਵਾਪਰਿਆ ਹਾਦਸਾ, ਚਾਲ ਤੋਂ ਨਾਰਾਜ਼ ਰੋਬੋਟ ਨੇ ਬੱਚੇ ਦੀ ਤੋੜੀ ਉਂਗਲੀ

cherry

This news is Content Editor cherry