7 ਸਾਲਾ ਬੱਚੇ ਨੇ ਆਪਣੀ ਨੈਨੀ ਲਈ ਰੱਖੀ ਪਾਰਟੀ, ਸੋਸ਼ਲ ਮੀਡੀਆ 'ਤੇ ਲੋਕ ਕਰ ਰਹੇ ਸਿਫਤਾਂ

05/30/2020 2:20:24 PM

ਕੈਰੋਲੀਨਾ- ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਚ ਇਕ 7 ਸਾਲ ਦੇ ਬੱਚੇ ਨੇ ਆਪਣੀ ਨੈਨੀ (ਬੱਚਿਆਂ ਦੀ ਦੇਖਭਾਲ ਕਰਨ ਵਾਲੀ) ਲਈ ਮਿੰਨੀ ਪ੍ਰਾਮ ਭਾਵ ਇਕ ਤਰ੍ਹਾਂ ਦੀ ਪਾਰਟੀ ਰੱਖੀ, ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਇਸ 17 ਸਾਲ ਦੀ ਨੈਨੀ ਦਾ ਨਾਂ ਰਸ਼ੇਲ ਚਾਪਮੈਨ ਜਦਕਿ ਬੱਚੇ ਦਾ ਨਾਂ ਕਰਟਿਸ ਰੋਜਰ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਦੀ ਕਾਫੀ ਸਿਫਤ ਕਰ ਰਹੇ ਹਨ। 

ਰਸ਼ੇਲ ਨੇ ਇਕ ਪ੍ਰਾਮ ਪਾਰਟੀ ਵਿਚ ਜਾਣਾ ਸੀ ਪਰ ਕੋਵਿਡ-19 ਕਾਰਨ ਇਹ ਰੱਦ ਹੋ ਗਈ। ਇਸ ਲਈ ਕਰਟਿਸ ਨੇ ਆਪਣੀ ਨੈਨੀ ਲਈ ਇਕ ਛੋਟੀ ਜਿਹੀ ਪਾਰਟੀ ਰੱਖੀ, ਜਿਸ ਵਿਚ ਦੋਹਾਂ ਨੇ ਖਾਣਾ ਖਾਧਾ ਅਤੇ ਨੱਚ ਕੇ ਖੁਸ਼ੀ ਮਨਾਈ। ਇਸ ਆਯੋਜਨ ਦੀ ਜਾਣਕਾਰੀ ਅਤੇ ਤਸਵੀਰਾਂ ਰਸ਼ੇਲ ਦੀ ਮਾਂ ਬੇਕੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ।

ਤਸਵੀਰਾਂ ਵਿਚ ਕਰਟਿਸ ਨੂੰ ਨੀਲੇ ਰੰਗ ਦੇ ਸੂਟ ਅਤੇ ਨੈਨੀ ਰਸ਼ੇਲ ਨੂੰ ਗੁਲਾਬੀ ਗਾਊਨ ਪਾਇਆ ਸੀ। ਉਨ੍ਹਾਂ ਦੱਸਿਆ ਕਿ ਮੇਰੀ ਧੀ ਇਕ ਸਾਲ ਤੋਂ ਵਧੇਰੇ ਇਕ ਬੱਚੇ ਦੀ ਨੈਨੀ ਹੈ। ਜਦ ਉਸ ਨੂੰ ਪਤਾ ਲੱਗਾ ਕਿ ਉਹ ਸੀਨੀਅਰ ਪ੍ਰਾਮ ਲਈ ਨਹੀਂ ਜਾ ਸਕਦੀ ਤਾਂ ਉਸ ਨੇ ਉਸ ਦੇ ਲਈ ਇਸ ਦਾ ਆਯੋਜਨ ਕੀਤਾ। ਆਪਣੀ ਮਾਂ ਦੀ ਮਦਦ ਨਾਲ ਕਰਟਿਸ ਨੇ ਆਪਣੇ ਵਿਹੜੇ ਦੇ ਪਿਛਲੇ ਹਿੱਸੇ ਵਿਚ ਪ੍ਰੋਗਰਾਮ ਆਯੋਜਿਤ ਕੀਤਾ। ਤਸਵੀਰਾਂ ਵਿਚ ਨੂਡਲਜ਼, ਰੱਸੀਆਂ, ਮੇਜ਼ ਦਿਖਾਈ ਦਿੱਤੇ। ਉਸ ਨੇ ਸਮਾਜਿਕ ਦੂਰੀ ਵਾਲੇ ਪ੍ਰਾਮ ਦਾ ਆਯੋਜਨ ਕੀਤਾ। ਆਪਣੀ ਮਾਂ ਦੀ ਮਦਦ ਨਾਲ ਕਰਟਿਸ ਨੇ ਆਪਣੇ ਵਿਹੜੇ ਦੇ ਪਿਛਲੇ ਹਿੱਸੇ ਵਿਚ ਪ੍ਰੋਗਰਾਮ ਆਯੋਜਿਤ ਕੀਤਾ।

Lalita Mam

This news is Content Editor Lalita Mam