ਟੋਰਾਂਟੋ ''ਚ ਦੋ ਲਾਪਤਾ ਵਿਅਕਤੀਆਂ ਦੇ ਕਤਲ ਦੇ ਦੋਸ਼ ''ਚ ''ਸੀਰੀਅਲ ਕਿਲਰ'' ਗ੍ਰਿਫਤਾਰ

Friday, Jan 19, 2018 - 12:57 PM (IST)

ਟੋਰਾਂਟੋ— ਟੋਰਾਂਟੋ ਪੁਲਸ ਨੇ ਆਪਣੇ ਦੇਸ਼ ਦੇ ਦੋ ਲੋਕਾਂ ਦੀ ਕਤਲ ਦੇ ਦੋਸ਼ 'ਚ ਸੀਰੀਅਲ ਕਿਲਰ ਨੂੰ ਗ੍ਰਿਫਤਾਰ ਕੀਤਾ ਹੈ। ਟੋਰਾਂਟੋ ਪੁਲਸ ਨੇ ਵੀਰਵਾਰ ਨੂੰ 66 ਸਾਲਾਂ ਬਰੂਸ ਮੈਕ ਆਰਥਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਤੇ ਟੋਰਾਂਟੋ ਦੇ ਚਰਚ ਅਤੇ ਵੈਲੇਸਲੀ ਖੇਤਰ ਤੋਂ ਲਾਪਤਾ ਹੋਏ ਦੋ ਵਿਅਕਤੀਆਂ ਦੇ ਕਤਲ ਦੇ ਦੋਸ਼ ਲਾਏ ਗਏ ਹਨ। ਲਾਪਤਾ ਵਿਅਕਤੀਆਂ ਦੇ ਸੰਬੰਧ 'ਚ ਟੋਰਾਂਟੋ ਦੇ ਬਰੂਸ ਮੈਕ 'ਤੇ ਹੱਤਿਆਂ ਦੇ ਦੋ ਦੋਸ਼ ਲਾਏ ਹਨ। ਇਨ੍ਹਾਂ ਵਿਅਕਤੀਆਂ ਦੇ ਨਾਂ ਐਂਡਰਿਊ ਕਿਨਸਮੈਨ ਅਤੇ ਸੈਲੀਮ ਐਸਨ ਹਨ। ਪੁਲਸ ਨੇ ਦੋਹਾਂ ਦੇ ਕਤਲ ਦੇ ਦੋਸ਼ ਵਿਚ ਲੰਬੀ ਜਾਂਚ ਤੋਂ ਬਾਅਦ ਬਰੂਸ ਮੈਕ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਹਾਂ ਦੀਆਂ ਲਾਸ਼ਾਂ ਅਜੇ ਤੱਕ ਨਹੀਂ ਮਿਲੀਆਂ ਹਨ। 
ਦੋਵੇਂ ਵਿਅਕਤੀ ਡਾਊਨ ਟਾਊਨ ਟੋਰਾਂਟੋ ਤੋਂ ਬੀਤੇ ਸਾਲ ਲਾਪਤਾ ਹੋਏ ਸਨ। ਪੁਲਸ ਨੇ ਦੱਸਿਆ ਕਿ ਲਾਪਤਾ ਹੋਣ ਮਗਰੋਂ ਵੀ ਉਹ ਸੋਸ਼ਲ ਮੀਡੀਆ 'ਤੇ ਐਕਟਿਵ ਸਨ। ਕਿਨਸਮੈਨ ਨੂੰ ਆਖਰੀ ਵਾਰ ਜੂਨ 26 ਨੂੰ ਪਾਰਲੀਮੈਂਟ ਅਤੇ ਵਿਨਚੈਸਟਰ ਸਟਰੀਟ ਅਤੇ ਐਲਸ ਨੂੰ ਆਖਰੀ ਵਾਰ 14 ਅਪ੍ਰੈਲ ਨੂੰ ਬਲੋਰ ਅਤੇ ਯੋਗ ਸਟਰੀਟ ਨੇੜੇ ਦੇਖਿਆ ਗਿਆ ਸੀ। ਪੁਲਸ ਨੇ ਸ਼ੁਰੂਆਤੀ ਜਾਂਚ ਵਿਚ ਦੋਹਾਂ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਸ਼ੱਕੀ ਮੰਨਿਆ ਹੈ। ਮੈਕ ਆਰਥਰ ਨੂੰ ਦੋਹਾਂ ਦੇ ਕਤਲ ਦੇ ਦੋਸ਼ 'ਚ ਸ਼ੱਕੀ ਸੀਰੀਅਲ ਕਿਲਰ ਮੰਨਿਆ ਹੈ।


Related News