ਰੂਸ-ਅਮਰੀਕਾ ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਤਿਆਰ ਸਰਬੀਆ

06/13/2019 1:34:57 PM

ਮਾਸਕੋ— ਸਰਬੀਆ ਰੂਸ ਅਤੇ ਅਮਰੀਕਾ ਵਿਚਕਾਰ ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਤਿਆਰ ਹੈ। ਸਰਬੀਆ ਦੇ ਵਿਦੇਸ਼ ਮੰਤਰੀ ਇਵਿਕਾ ਡੈਸਿਕ ਨੇ ਵੀਰਵਾਰ ਨੂੰ ਰੂਸੀ ਅਖਬਾਰ ਨੂੰ ਦੱਸਿਆ ਕਿ ਉਹ ਰੂਸ ਅਤੇ ਅਮਰੀਕਾ ਵਿਚਕਾਰ ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਤਿਆਰ ਹੈ। 

ਡੈਸਿਕ ਨੇ ਕਿਹਾ ਕਿ ਅਸੀਂ ਦੋ ਸਾਲ ਪਹਿਲਾਂ ਵੀ ਇਹ ਸੁਝਾਅ ਦਿੱਤਾ ਸੀ ਅਤੇ ਅੱਜ ਫਿਰ ਤੋਂ ਇਹ ਗੱਲ ਕਰ ਰਹੇ ਹਾਂ। ਮੇਰਾ ਵਿਸ਼ਵਾਸ ਹੈ ਕਿ ਇਹ ਇਕ ਆਦਰਸ਼ ਹੱਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਬੀਆ ਹਮੇਸ਼ਾ ਤੋਂ ਹੀ ਵੱਖ-ਵੱਖ ਰਾਜਨੀਤਕ ਹਸਤੀਆਂ ਦੀ ਬੈਠਕ ਦਾ ਸਥਾਨ ਰਿਹਾ ਹੈ। ਅਸੀਂ ਇਸ ਤਰ੍ਹਾਂ ਦੀ ਗੱਲਬਾਤ ਦੇ ਪ੍ਰਬੰਧ ਲਈ ਤਿਆਰ ਹਾਂ। ਅਖਬਾਰ ਮੁਤਾਬਕ ਡੈਸਿਕ ਨੇ ਕਿਹਾ ਕਿ ਸਰਬੀਆ ਕੌਮਾਂਤਰੀ ਸਥਿਤੀ 'ਚ ਸੁਧਾਰ ਦਾ ਇਛੁੱਕ ਹੈ।

ਇਸ ਲਈ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੌਮਾਂਤਰੀ ਮੁੱਦਿਆਂ ਅਤੇ ਆਪਸੀ ਮਤਭੇਦਾਂ 'ਤੇ ਚਰਚਾ ਲਈ ਦਬਾਅ ਪਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਉਹ ਓਸਾਕਾ 'ਚ ਜੀ-20 ਸਿਖਰ ਸੰਮੇਲਨ ਦੌਰਾਨ ਪੁਤਿਨ ਨਾਲ ਮਿਲਣਗੇ।


Related News