US ਦੌਰੇ ‘ਤੇ ਗਏ ਆਸਟ੍ਰੇਲੀਆਈ PM ਨੇ ਟਰੰਪ ਨੂੰ ਦਿੱਤਾ ਇਹ ਖਾਸ ਤੋਹਫਾ

09/22/2019 1:46:37 PM

ਵਾਸ਼ਿੰਗਟਨ/ਸਿਡਨੀ— ਅਮਰੀਕਾ ਦੌਰੇ 'ਤੇ ਗਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਤੇ ਉਨ੍ਹਾਂ ਦੀ ਪਤਨੀ ਦਾ ਇੱਥੇ ਨਿੱਘਾ ਸਵਾਗਤ ਹੋਇਆ ਹੈ। ਸਕੌਟ ਮੌਰੀਸਨ ਅਮਰੀਕੀ ਰਾਸ਼ਟਰਪਤੀ ਲਈ ਖਾਸ ਤੋਹਫਾ ਲੈ ਕੇ ਆਏ ਹਨ, ਜੋ ਦੋਹਾਂ ਦੇਸ਼ਾਂ ਦੀ ਸਾਂਝੀਵਾਲਤਾ ਤੇ ਦੋਸਤੀ ਦਾ ਚਿੰਨ੍ਹ ਹੈ। ਉਨ੍ਹਾਂ ਵਲੋਂ ਇਕ ਖਾਸ ਸਟੈਚੂ ਦਿੱਤਾ ਗਿਆ ਹੈ। ਇਹ ਸਟੈਚੂ ਆਸਟ੍ਰੇਲੀਆ ਦੇ ਸ਼ਹਿਰ ਬਾਲਾਰਾਟ 'ਚ ਜੰਮੇ ਦਿੱਗਜ ਲੈਸਲੀ ਬੁਲ ਐਲਨ ਦਾ ਹੈ, ਜਿਸ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਦਰਜਨਾਂ ਜ਼ਖਮੀ ਅਮਰੀਕੀ ਫੌਜੀਆਂ ਨੂੰ ਰੈਸਕਿਊ ਕੀਤਾ ਸੀ। ਉਸ ਨੇ ਸਾਲ 1943 'ਚ ਪਾਪੁਆ ਨਿਊ ਗਿਨੀ ਵਿਖੇ 'ਬੈਟਲ ਆਫ ਮਾਊਂਟ ਤਾਮਬੂ' 'ਚ ਬਹਾਦਰੀ ਦਿਖਾਈ ਸੀ, ਜਿਸ ਕਾਰਨ ਉਸਦਾ ਨਾਂ ਇਤਿਹਾਸ 'ਚ ਹਮੇਸ਼ਾ ਲਈ ਜੁੜ ਗਿਆ।

ਐਲਨ ਦਾ ਜਨਮ ਸਾਲ 1916 'ਚ ਹੋਇਆ ਸੀ। ਐਲਨ ਦਾ ਕੰਮ ਯੁੱਧ ਖੇਤਰ 'ਚ ਜ਼ਖਮੀ ਹੋਏ ਲੋਕਾਂ ਦੀ ਮਦਦ ਕਰਨਾ ਸੀ ਤੇ 30 ਜੁਲਾਈ ਦੇ ਦਿਨ ਉਸ ਨੇ ਇਕੱਲਿਆਂ ਹੀ 12 ਬੇਹੋਸ਼ ਤੇ ਜ਼ਖਮੀ ਅਮਰੀਕੀ ਫੌਜੀਆਂ ਨੂੰ ਰੈਸਕਿਊ ਕੀਤਾ ਸੀ। ਇਸ ਸਟੈਚੂ ਨੂੰ ਰਾਸ਼ਟਰਪਤੀ ਟਰੰਪ ਲਈ ਖਾਸ ਤੌਰ 'ਤੇ ਬਣਾਇਆ ਗਿਆ ਤੇ ਇਸ ਨੂੰ ਆਸਟ੍ਰੇਲੀਆ ਦੇ ਕਲਾਕਾਰ ਸਕੌਟ ਐਡਵਰਡਜ਼ ਨੇ ਤਿਆਰ ਕੀਤਾ ਹੈ। ਇਹ ਅਮਰੀਕਾ ਤੇ ਆਸਟ੍ਰੇਲੀਆ ਦੇ ਗਹਿਰੀ ਦੋਸਤੀ ਦਾ ਇਕ ਚਿੰਨ੍ਹ ਹੈ।

ਅਮਰੀਕਾ ਦੀ ਫਸਟ ਲੇਡੀ ਮਲੇਨੀਆ ਟਰੰਪ ਲਈ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਤਨੀ ਲਈ ਖਾਸ ਈਅਰ ਰਿੰਗਜ਼ ਦਾ ਜੋੜਾ ਲੈ ਕੇ ਆਏ ਹਨ। ਟਰੰਪ ਦੇ ਪੁੱਤਰ ਬੈਰਨ ਲਈ ਉਹ ਸੌਕਰਜ਼ ਵਾਲੀ ਜਰਸੀ ਲੈ ਕੇ ਆਏ ਹਨ ਕਿਉਂਕਿ ਉਹ ਸੌਕਰ ਦਾ ਫੈਨ ਹੈ। ਟਰੰਪ ਜੋੜੇ ਵਲੋਂ ਆਸਟ੍ਰੇਲੀਆਈ ਪੀ. ਐੱਮ. ਤੇ ਉਨ੍ਹਾਂ ਦੀ ਪਤਨੀ ਲਈ ਖਾਸ ਤੋਹਫੇ ਦਿੱਤੇ ਗਏ, ਜਿਨ੍ਹਾਂ 'ਚ ਗਹਿਣੇ ਰੱਖਣ ਵਾਲਾ ਮਗਨੋਲੀਆ ਦਰੱਖਤ ਦੀ ਲੱਕੜ ਦਾ ਬਣਿਆ ਡੱਬਾ ਹੈ। ਸੋਨੇ ਤੇ ਖਾਸ ਲੈਦਰ ਨਾਲ ਬਣੇ ਕਈ ਹੋਰ ਤੋਹਫੇ ਵੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਤਨੀ ਨੂੰ ਟਰੰਪ ਜੋੜੇ ਵਲੋਂ ਦਿੱਤੇ ਗਏ ਹਨ।