ਇੰਡੋਨੇਸ਼ੀਆ ''ਚ ਮੌਲਾਨਾ ਨੂੰ ਫਿਦਾਈਨ ਹਮਲੇ ਦੇ ਮਾਮਲੇ ''ਚ ਮੌਤ ਦੀ ਸਜ਼ਾ

Friday, Jun 22, 2018 - 10:45 AM (IST)

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੇ ਸਟਾਰ ਬਕਸ ਕੈਫੇ ਵਿਚ ਹੋਏ ਫਿਦਾਈਨ ਹਮਲੇ ਦੀ ਸਾਜਿਸ਼ ਰਚਣ ਵਾਲੇ ਮਾਮਲੇ ਵਿਚ ਮੌਲਾਨਾ ਅਮਾਨ ਅਬਦੁਰ ਰਹਿਮਾਨ ਨੂੰ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਸਾਲ 2016 ਵਿਚ ਹੋਏ ਇਸ ਫਿਦਾਈਨ ਹਮਲੇ ਦੀ ਜਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ। ਜਕਾਰਤਾ ਦੀ ਅਦਾਲਤ ਨੇ ਸਖਤ ਸੁਰੱਖਿਆ ਵਿਵਸਥਾ ਵਿਚਕਾਰ ਉਸ ਨੂੰ ਮੌਤ ਦੀ ਸਜ਼ਾ ਸੁਣਾਈ। ਅਦਾਲਤ ਪਹਿਲਾਂ ਹੀ ਅਬਦੁਰ ਰਹਿਮਾਨ ਨੂੰ ਹਮਲੇ ਦੀ ਸਾਜਿਸ਼ ਰਚਣ ਦਾ ਦੋਸ਼ੀ ਕਰਾਰ ਦੇ ਚੁੱਕੀ ਹੈ। ਜਕਾਰਤਾ ਵਿਚ ਹੋਏ ਇਸ ਫਿਦਾਈਨ ਹਮਲੇ ਵਿਚ 4 ਹਮਲਾਵਰ ਅਤੇ 4 ਨਾਗਰਿਕ ਮਾਰੇ ਗਏ ਸਨ। ਦੱਖਣੀ-ਪੂਰਬੀ ਏਸ਼ੀਆ ਵਿਚ ਪਹਿਲੀ ਵਾਰੀ ਕਿਸੇ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਸਮੂਹ ਨੇ ਲਈ ਸੀ। ਬੀਤੇ ਮਹੀਨੇ ਸਰਕਾਰੀ ਵਕੀਲ ਨੇ ਅਬਦੁਰ ਰਹਿਮਾਨ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਅਬਦੁਰ ਰਹਿਮਾਨ ਨੂੰ ਇੰਡੋਨੇਸ਼ੀਆ ਵਿਚ ਆਈ.ਐੱਸ. ਦੇ ਸਮਰਥਕਾਂ ਦਾ ਨੇਤਾ ਮੰਨਿਆ ਜਾਂਦਾ ਹੈ। ਉਹ ਸਥਾਨਕ ਅੱਤਵਾਦੀ ਨੈੱਟਵਰਕ ਜਮਾਹ ਅੰਸ਼ਰੂਤ ਦੌਲਾਹ (ਜੇ.ਏ.ਡੀ.) ਦਾ ਧਾਰਮਿਕ ਨੇਤਾ ਵੀ ਹੈ।


Related News