ਯੂਵਾ ਪ੍ਰਦਰਸ਼ਨਕਾਰੀਆਂ ਦੇ ਸਮਰਥਨ ''ਚ ਹਾਂਗਕਾਂਗ ''ਚ ਬਜ਼ੁਰਗਾਂ ਨੇ ਕੱਢਿਆ ਮਾਰਚ

07/17/2019 8:18:38 PM

ਹਾਂਗਕਾਂਗ - ਹਾਂਗਕਾਂਗ 'ਚ ਵਿਵਾਦਤ ਹਵਾਲਗੀ ਬਿੱਲ ਖਿਲਾਫ ਲੰਬੇ ਸਮੇਂ ਤੋਂ ਚੱਲ ਰਹੇ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦਿੰਦੇ ਹੋਏ ਇਕ ਲੋਕ ਪ੍ਰਸਿੱਧ ਅਭਿਨੇਤਰੀ ਸਮੇਤ ਕਰੀਬ 2000 ਬਜ਼ੁਰਗਾਂ ਨੇ ਮਾਰਚ ਕੱਢਿਆ। ਚਿੱਟਾ ਟਾਪ ਅਤੇ ਬਲੈਂਕ ਪੈਂਟ ਪਾਈ ਇਨਾਂ ਬਜ਼ੁਰਗਾਂ ਨੇ ਪੁਲਸ 'ਤੇ ਹਾਂਗਕਾਂਗ ਦੇ ਸ਼ਾ ਤਿਨ ਜ਼ਿਲੇ 'ਚ ਐਤਵਾਰ ਨੂੰ ਹੋਏ ਰੋਸ-ਪ੍ਰਦਰਸ਼ਨ ਦੌਰਾਨ ਪੁਲਸ 'ਤੇ ਹਿੰਸਾ ਕਰਨ ਦਾ ਦੋਸ਼ ਲਾਇਆ।


ਇਸ ਹਿੰਸਾ 'ਚ ਦਰਜਨਾਂ ਲੋਕ ਜ਼ਖਮੀ ਹੋ ਗਏ ਸਨ ਅਤੇ 40 ਤੋਂ ਜ਼ਿਆਦਾ ਨੂੰ ਹਿਰਾਸਤ 'ਚ ਲਿਆ ਗਿਆ ਸੀ। ਮਸ਼ਹੂਰ ਅਦਾਕਾਰਾ ਡਿਅਨੀ ਇਪ ਨੇ ਆਖਿਆ ਕਿ ਪੁਲਸ ਨੂੰ ਯੂਵਾ ਪ੍ਰਦਰਸ਼ਨਕਾਰੀਆਂ 'ਤੇ ਹਿੰਸਾ ਨਹੀਂ ਕਰਨੀ ਚਾਹੀਦੀ, ਜਿਨ੍ਹਾਂ ਕੋਲ ਨਾ ਕੋਈ ਬੰਦੂਕ ਹੈ ਅਤੇ ਜੋ ਸ਼ਾਂਤੀਪੂਰਣ ਤਰੀਕੇ ਨਾਲ ਆਪਣੀ ਗੁੱਸਾ ਜ਼ਾਹਿਰ ਕਰ ਰਹੇ ਹਨ। ਇਨ੍ਹਾਂ ਅਤੇ ਕਈ ਹੋਰ ਪ੍ਰਦਰਸ਼ਨਕਾਰੀਆਂ ਦੇ ਹੱਥ 'ਚ ਇਕ ਬੈਨਰ ਸੀ ਜਿਸ 'ਚ ਲਿੱਖਿਆ ਸੀ ਕਿ ਹਾਂਗਕਾਂਗ ਦੀ ਰੱਖਿਆ ਲਈ ਨੌਜਵਾਨਾਂ ਦਾ ਸਮਰਥਨ ਕਰੋ। ਇਨਾਂ ਲੋਕਾਂ ਨੇ ਬੁੱਧਵਾਰ ਨੂੰ ਹਾਂਗਕਾਂਗ ਦੀ ਵਿੱਤ ਰਾਜਧਾਨੀ 'ਚ ਮਾਰਚ ਕੱਢਿਆ।



ਇਸ ਹਵਾਲਗੀ ਬਿੱਲ ਦਾ ਇਸ ਲਈ ਵਿਰੋਧ ਹੋ ਰਿਹਾ ਹੈ ਕਿਉਂਕਿ ਜੇਕਰ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਲੋਕਾਂ ਨੂੰ ਨਾ ਸਿਰਫ ਚੀਨ ਬਲਕਿ ਦੁਨੀਆ ਦੇ ਅਜਿਹੇ ਕਿਸੇ ਵੀ ਦੇਸ਼ 'ਚ ਸਪੁਰਦ ਕੀਤਾ ਜਾ ਸਕੇਗਾ, ਜਿਨ੍ਹਾਂ ਦੇ ਨਾਲ ਹਾਂਗਕਾਂਗ ਦਾ ਇਸ ਸਬੰਧ 'ਚ ਕੋਈ ਰਸਮੀ ਸਮਝੌਤਾ ਨਹੀਂ ਹੈ।

Khushdeep Jassi

This news is Content Editor Khushdeep Jassi