ਸੇਨੇਗਲ ਹੈਲੀਕਾਪਟਰ ਹਾਦਸੇ 'ਚ 6 ਲੋਕਾਂ ਦੀ ਮੌਤ ਤੇ 14 ਜ਼ਖਮੀ

03/16/2018 2:01:58 PM

ਡਕਾਰ (ਭਾਸ਼ਾ)— ਸੇਨੇਗਲ ਦੀ ਫੌਜ ਦਾ ਇਕ ਹੈਲੀਕਾਪਟਰ ਦੇਸ਼ ਦੇ ਦੱਖਣੀ ਹਿੱਸੇ ਵਿਚ ਵੀਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 14 ਹੋਰ ਜ਼ਖਮੀ ਹੋ ਗਏ। ਸਰਕਾਰ ਨੇ ਇਕ ਬਿਆਨ ਜਾਰੀ ਕਰ ਕੇ ਦੇਸ਼ ਦੇ ਦੱਖਣੀ ਹਿੱਸੇ ਵਿਚ ਹੋਏ ਹਾਦਸੇ ਦੇ ਸੰਬੰਧ ਵਿਚ ਉਕਤ ਜਾਣਕਾਰੀ ਦਿੱਤੀ। ਫੌਜ ਦੇ ਇਕ ਬੁਲਾਰੇ ਕਰਨਲ ਅਬਦੌ ਨਦੀਏ ਨੇ ਦੱਸਿਆ ਕਿ ਇਹ ਹੈਲੀਕਾਪਟਰ ਮਿਸੀਰਾ ਦੇ ਤੱਟੀ ਇਲਾਕੇ ਦੇ ਮੈਨਗ੍ਰੋਵ ਜੰਗਲ ਵਿਚ ਹਾਦਸਾਗ੍ਰਸਤ ਹੋਇਆ। ਇਸ ਹੈਲੀਕਾਪਟਰ ਵਿਚ ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ 20 ਲੋਕ ਸਵਾਰ ਸਨ। ਫੌਜ ਦੇ ਬੁਲਾਰਾ ਕਰਨਲ ਅਬਦੌ ਨਦੀਏ ਨੇ ਦੱਸਿਆ ਕਿ ਹੈਲੀਕਾਪਟਰ 'ਤੇ ਚਾਲਕ ਦਲ ਦੇ 4 ਮੈਂਬਰ ਸਵਾਰ ਸਨ। ਸਰਕਾਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ,''ਬਚਾਅ ਕਰਮਚਾਰੀਆਂ ਦਾ ਕਹਿਣਾ ਹੈ ਕਿ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 14 ਹੋਰ ਯਾਤਰੀ ਜ਼ਖਮੀ ਹਨ। ਇਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।'' ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦੱਤੀ ਗਈ ਹੈ।


Related News