ਪਾਕਿ ''ਚ ਪਹਿਲੀ ਵਾਰੀ ''ਦਲਿਤ ਹਿੰਦੂ ਔਰਤ'' ਨੂੰ ਮਿਲਿਆ ਸੈਨੇਟ ਦਾ ਟਿਕਟ

02/21/2018 5:55:43 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਪਹਿਲੀ ਵਾਰੀ ਕਿਸੇ ਦਲਿਤ ਹਿੰਦੂ ਔਰਤ ਨੂੰ ਸੈਨੇਟ ਦਾ ਟਿਕਟ ਮਿਲਿਆ ਹੈ। ਕ੍ਰਿਸ਼ਨਾ ਲਾਲ ਕੋਹਲੀ ਪਾਕਿਸਤਾਨ ਸੰਸਦ ਦੇ ਉੱਚ ਸਦਨ ਸੈਨੇਟ ਦੀ ਚੋਣ ਲੜਨ ਵਾਲੀ ਪਹਿਲੀ ਦਲਿਤ ਔਰਤ ਬਣ ਗਈ ਹੈ। ਕ੍ਰਿਸ਼ਨਾ ਨੂੰ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਨੇ ਟਿਕਟ ਦਿੱਤਾ ਹੈ। ਉਸ ਦੀ ਸੀਟ ਤੋਂ ਕੁਲ 12 ਉਮੀਦਵਾਰ ਚੋਣ ਮੈਦਾਨ ਵਿਚ ਹਨ। ਜੇ ਕ੍ਰਿਸ਼ਨਾ ਸੈਨੇਟਰ ਚੁਣੀ ਜਾਂਦੀ ਹੈ ਤਾਂ ਪਾਕਿਸਤਾਨੀ ਸੰਸਦ ਦੀ ਮੈਂਬਰ ਬਨਣ ਵਾਲੀ ਉਹ ਪਹਿਲੀ ਘੱਟ ਗਿਣਤੀ ਦੀ ਹਿੰਦੂ ਔਰਤ ਹੋਵੇਗੀ।
ਜਾਣੋ ਕਿਸ਼ਨਾ ਲਾਲ ਕੋਹਲੀ ਬਾਰੇ ਮੁੱਖ ਗੱਲਾਂ—
1. ਸਾਲ 1979 ਵਿਚ ਪੈਦਾ ਹੋਈ ਕ੍ਰਿਸ਼ਨਾ ਇਕ ਮਨੁੱਖੀ ਅਧਿਕਾਰ ਕਾਰਜਕਰਤਾ ਹੈ।
2. ਅਸਲ ਵਿਚ ਉਹ ਸਿੰਧ ਸੂਬੇ ਦੇ ਨਾਗਰਪਰਕਰ ਦੀ ਰਹਿਣ ਵਾਲੀ ਹੈ, ਜਿਸ ਨੂੰ ਧਨਾਗਾਮ ਵੀ ਕਹਿੰਦੇ ਹਨ।
3. ਕ੍ਰਿਸ਼ਨਾ ਲਾਲ ਨੂੰ ਕਿਸ਼ੂਬਾਈ ਵੀ ਕਹਿੰਦੇ ਹਨ। ਉਹ ਘੱਟ ਗਿਣਤੀ ਹਿੰਦੂ ਧਰਮ ਦੇ ਕੋਹਲੀ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ।
4. ਕ੍ਰਿਸ਼ਨਾ ਲਾਲ ਦਾ ਪਰਿਵਾਰ ਇਕ ਬੰਧੂਆ ਮਜ਼ਦੂਰ ਸੀ, ਜਿਸ ਕਾਰਨ ਉਸ ਨੂੰ ਵੀ ਤੀਜੀ ਜਮਾਤ ਤੋਂ ਹੀ ਮਜ਼ਦੂਰੀ ਕਰਨੀ ਪਈ।
5. ਕ੍ਰਿਸ਼ਨਾ ਦਾ ਵਿਆਹ ਸਿਰਫ 16 ਸਾਲਾਂ ਦੀ ਉਮਰ ਵਿਚ ਲਾਲ ਚੰਦ ਨਾਲ ਹੋ ਗਿਆ ਸੀ, ਜੋ ਸਿੰਧ ਖੇਤੀਬਾੜੀ ਯੂਨੀਵਰਸਿਟੀ ਵਿਚ ਪੜ੍ਹਦੇ ਸਨ।
6. ਸੰਘਰਸ਼ਸ਼ੀਲ ਕ੍ਰਿਸ਼ਨਾ ਨੇ ਗਰੀਬੀ ਅਤੇ ਜਲਦੀ ਵਿਆਹ ਹੋਣ ਦੇ ਬਾਵਜੂਦ ਸਿੰਧ ਯੂਨੀਵਰਸਿਟੀ ਵਿਚ ਸਮਾਜ ਸ਼ਾਸਤਰ ਵਿਚ ਡਿਗਰੀ ਹਾਸਲ ਕੀਤੀ। ਉਸ ਦੇ ਪਰਿਵਾਰ ਅਤੇ ਪਤੀ ਨੇ ਹਮੇਸ਼ਾ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਉਸ ਦਾ ਸਹਿਯੋਗ ਦਿੱਤਾ।
7. ਕ੍ਰਿਸ਼ਨਾ ਲਾਲ ਨੇ ਸਾਲ 2005 ਵਿਚ ਸਮਾਜਿਕ ਕੰਮ ਕਰਨੇ ਸ਼ੁਰੂ ਕੀਤੇ ਅਤੇ ਉਹ ਸਾਲ 2007 ਵਿਚ ਇਸਲਾਮਾਬਾਦ ਵਿਚ ਆਯੋਜਿਤ ਤੀਜੇ ਮੇਹਰਗੜ੍ਹ ਮਨੁੱਖੀ ਅਧਿਕਾਰ ਅਗਵਾਈ ਸਿਖਲਾਈ ਕੈਂਪ ਲਈ ਚੁਣੀ ਗਈ।
8. ਉਨ੍ਹਾਂ ਨੇ ਬੰਧੂਆਂ ਮਜ਼ਦੂਰਾਂ, ਕਾਰਜਸਥਲਾਂ ਵਿਚ ਯੌਣ ਸ਼ੋਸ਼ਣ ਅਤੇ ਔਰਤਾਂ ਦੇ ਅਧਿਕਾਰਾਂ ਨੂੰ ਸਮਝਣ ਵਿਚ ਸਰਗਰਮੀ ਨਾਲ ਕੰਮ ਕੀਤਾ।
9. ਉਨ੍ਹਾਂ ਨੇ ਪਾਕਿਸਤਾਨ ਵਿਚ ਯੂਥ ਸਿਵਲ ਐਕਸ਼ਨ ਪ੍ਰੋਗਰਾਮ ਲਈ ਕੰਮ ਕੀਤਾ ਹੈ।
10. ਕ੍ਰਿਸ਼ਨਾ ਦਾ ਮੰਨਣਾ ਹੈ ਕਿ ਸਿੱਖਿਆ ਦੀ ਕਮੀ ਵਿਚ ਸਮਾਜ ਦੇ ਕਮਜ਼ੋਰ ਵਰਗ ਦੇ ਲੋਕ ਸਿਆਸੀ ਰੂਪ ਨਾਲ ਕਿਰਿਆਸ਼ੀਲ ਨਹੀਂ ਹੋ ਪਾਉਂਦੇ। ਉਹ ਔਰਤਾਂ ਅਤੇ ਪਛੜੇ ਵਰਗਾਂ ਦੀ ਮਜ਼ਬੂਤੀਕਰਨ ਲਈ ਕੰਮ ਕਰਨਾ ਚਾਹੁੰਦੀ ਹੈ।