ਭਾਰਤੀ-ਅਮਰੀਕੀ ਨਿਓਮੀ ਰਾਵ ਨੂੰ ਫੈਡਰਲ ਜੱਜ ਵਜੋਂ ਸੈਨੇਟ ਦੀ ਮਨਜ਼ੂਰੀ

03/14/2019 11:00:03 PM

ਵਾਸ਼ਿੰਗਟਨ— ਅਮਰੀਕੀ ਸੈਨੇਟ ਨੇ ਦੇਸ਼ ਦੀਆਂ ਚੋਟੀ ਦੀਆਂ ਬੈਂਚਾਂ 'ਚੋਂ ਇਕ ਡੀ.ਸੀ. ਸਰਕਿਟ ਕੋਰਟ ਆਫ ਅਪੀਲਸ ਦੇ ਜੱਜ ਦੇ ਅਹੁਦੇ ਲਈ ਭਾਰਤੀ-ਅਮਰੀਕੀ ਨਿਓਮੀ ਰਾਓ ਦੇ ਨਾਂ 'ਤੇ ਬੁੱਧਵਾਰ ਨੂੰ ਮੋਹਰ ਲਗਾ ਦਿੱਤੀ ਗਈ।

ਯੌਨ ਸ਼ੋਸ਼ਣ 'ਤੇ ਲਿੱਖੇ ਆਪਣੇ ਲੇਖ ਕਾਰਨ ਜਾਂਚ ਦੇ ਦਾਇਰੇ 'ਚ ਰਹਿ ਚੁੱਕੀ 45 ਸਾਲਾ ਨਿਓਮੀ, ਬ੍ਰੇਡ ਕਾਵਨਾਹ ਦੀ ਥਾਂ ਲਵੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੁਪਰੀਮ ਕੋਰਟ ਲਈ ਪਿਛਲੇ ਸਾਲ ਕਾਵਨਾਹ ਨੂੰ ਨਾਮਜ਼ਦ ਕੀਤਾ ਸੀ, ਜਿਸ ਤੋਂ ਬਾਅਦ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਕਾਵਨਾਹ ਵਿਵਾਦਾਂ 'ਚ ਘਿਰਦੇ ਗਏ। ਅਮਰੀਕੀ ਸੈਨੇਟ ਨੇ ਨਿਓਮੀ ਦੇ ਨਾਂ ਨੂੰ 46 ਦੇ ਮੁਕਾਬਲੇ 53 ਵੋਟਾਂ ਨਾਲ ਮਨਜ਼ੂਰੀ ਦਿੱਤੀ ਹੈ। ਵਿਰੋਧੀ ਡੈਮੋਕ੍ਰੇਟਿਕ ਸੰਸਦਾਂ ਨੇ ਨਿਓਮੀ ਦਾ ਸਖਤ ਵਿਰੋਧ ਕੀਤਾ। ਅਧਿਕਾਰ ਸਮੂਹਾਂ ਨੇ ਉਨ੍ਹਾਂ ਦੇ ਖਿਲਾਫ ਦੇਸ਼ ਵਿਆਪੀ ਮੁਹਿੰਮ ਵੀ ਚਲਾਈ ਸੀ। ਇਸ ਵਿਰੋਧ ਦਾ ਕਾਰਨ ਯੌਨ ਸ਼ੋਸ਼ਣ ਤੇ ਘੱਟ ਗਿਣਤੀਆਂ ਬਾਰੇ ਉਨ੍ਹਾਂ ਦਾ ਰੁਖ ਸੀ।

ਕੁੱਲ 100 ਮੈਂਬਰਾਂ ਵਾਲੀ ਅਮਰੀਕੀ ਸੈਨੇਟ 'ਚ ਰੀਪਬਲਿਕਨ ਪਾਰਟੀ ਦਾ ਦਬਦਬਾ ਹੈ। ਸਹੁੰ ਲੈਣ ਤੋਂ ਬਾਅਦ ਡੀ.ਸੀ. ਸਰਕਿਟ ਆਫ ਅਪੀਲਸ 'ਚ ਨਿਓਮੀ ਦੂਜੀ ਭਾਰਤੀ ਹੋਵੇਗੀ। ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦਾ ਕਹਿਣਾ ਹੈ ਕਿ ਨਿਓਮੀ ਇਸ ਅਹੁਦੇ ਲਈ ਮਨਜ਼ੂਰੀ ਦੇ ਯੋਗ ਨਹੀਂ ਹੈ। ਫਿਲਹਾਲ ਨਿਓਮੀ ਪ੍ਰਬੰਧਨ ਤੇ ਬਜਟ ਦਫਤਰ 'ਚ 'ਐਡਮਿਨੀਸਟ੍ਰੇਟਰ ਆਫ ਦ ਆਫਿਸ ਆਫ ਇੰਫਾਰਮੇਸ਼ਨ ਐਂਡ ਰੇਗੂਲੇਟਰੀ ਅਫੇਅਰਸ' ਦੇ ਅਹੁਦੇ 'ਤੇ ਹਨ। ਇਸ ਅਹੁਦੇ 'ਤੇ ਰਹਿੰਦੇ ਹੋਏ ਉਨ੍ਹਾਂ ਨੇ ਨਿਯਮਾਂ ਦੇ ਸੁਧਾਰ 'ਚ ਅਹਿਮ ਭੂਮਿਕਾ ਨਿਭਾਈ।

Baljit Singh

This news is Content Editor Baljit Singh