ਰਿਪੋਰਟ : ਹੁਣ ਆਪਣੀ ਮਰਜੀ ਨਾਲ ਹੀ ਵਿਆਹ ਕਰਵਾਉਣ ਲੱਗੇ ਭਾਰਤੀ ਮੁੰਡੇ-ਕੁੜੀਆਂ

06/26/2019 6:45:46 PM

ਜਿਨੇਵਾ— ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਭਾਰਤ ਦੇ ਸ਼ਹਿਰੀ ਇਲਾਕਿਆਂ 'ਚ ਪਰਿਵਾਰਕ ਸਹਿਮਤੀ ਨਾਲ ਰਸਮੀ ਵਿਆਹ (ਅਰੇਂਜ ਮੈਰਿਜ) ਦੀ ਥਾਂ ਮੁੰਡੇ-ਕੁੜੀ ਦੀ ਪਹਿਲ 'ਤੇ ਪਰਿਵਾਰ ਦੀ ਰਜ਼ਾਮੰਦੀ ਨਾਲ ਹੋਣ ਵਾਲੇ ਵਿਆਹ (ਸੈਮੀ ਅਰੇਂਜ ਮੈਰਿਜ) ਲੈਂਦੇ ਜਾ ਰਹੇ ਹਨ। ਇਸ ਦੇ ਕਾਰਨ ਵਿਆਹ ਤੋਂ ਬਾਅਦ ਦੀ ਹਿੰਸਾ 'ਚ ਕਮੀ ਆ ਰਹੀ ਹੈ ਤੇ ਆਰਥਿਕ ਤੇ ਪਰਿਵਾਰ ਨਿਯੋਜਨ ਜਿਹੇ ਅਹਿਮ ਫੈਸਲਿਆਂ 'ਚ ਔਰਤਾਂ ਦੇ ਵਿਚਾਰਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ।

ਇਹ ਜਾਣਕਾਰੀ ਸੰਯੁਕਤ ਰਾਸ਼ਟਰ ਮਹਿਲਾ ਦੀ ਨਵੀਂ ਰਿਪੋਰਟ 'ਪ੍ਰੋਗਰਾਮ ਆਫ ਦ ਵਰਲਡ ਵੂਮਨ 2019-2020: ਫੈਮਲੀਜ਼ ਇਨ ਦਾ ਚੇਂਜਿੰਗ ਵਰਲਡ' 'ਚ ਦਿੱਲੀ ਗਈ ਹੈ। ਇਹ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਮਹਿਲਾ ਦੀ ਰਾਜਕਾਰੀ ਨਿਰਦੇਸ਼ਕ ਫੂਮਜਿਲੇ ਮਲਾਂਬੋ ਨਗੂਕਾ ਨੇ ਕਿਹਾ ਕਿ ਇਹ ਰਿਪੋਰਟ ਦਿਖਾਉਂਦੀ ਹੈ ਕਿ ਪਰਿਵਾਰ ਆਪਣੀ ਸੰਪੂਰਨ ਵਿਭਿੰਨਤਾ 'ਚ ਲੈਂਗਿਕ ਸਮਾਨਤਾ 'ਚ ਅਹਿਮ ਨਿਰਧਾਰਕ, ਫੈਸਲਾ ਲੈਣ ਵਾਲਿਆਂ ਨੂੰ ਅੱਜ ਦੇ ਲੋਕਾਂ ਦੀ ਜ਼ਿੰਦਗੀ ਦੀ ਹਕੀਕਤ ਨੂੰ ਦੇਖਦੇ ਹੋਏ ਜ਼ਮੀਨੀ ਪੱਧਰ 'ਤੇ ਨੀਤੀਆਂ ਨੂੰ ਪਹੁੰਚਾਉਣ 'ਚ ਮਦਦ ਕਰਦੇ ਹਨ, ਜਿਸ ਦੇ ਮੂਲ 'ਚ ਮਹਿਲਾ ਅਧਿਕਾਰ ਹਨ।

ਉਨ੍ਹਾਂ ਕਿਹਾ ਕਿ ਪਰਿਵਾਰ ਮੱਤਭੇਦਾਂ, ਅਸਮਾਨਤਾਵਾਂ ਤੇ ਬਹੁਤ ਹੱਦ ਤੱਕ ਹਿੰਸਾ ਲਈ ਵੀ ਜ਼ਮੀਨ ਤਿਆਰ ਕਰਨ ਵਾਲੇ ਹੋ ਸਕਦੇ ਹਨ। ਫੂਮਜਿਲੇ ਨੇ ਕਿਹਾ ਕਿ ਦੁਨੀਆ ਭਰ 'ਚ ਅਸੀਂ ਇਸ ਗੱਲ ਦੀ ਕੋਸ਼ਿਸ਼ ਦੇ ਗਵਾਹ ਬਣ ਰਹੇ ਹਾਂ ਕਿ ਮਹਿਲਾ ਏਜੰਸੀ ਨੂੰ ਖਾਰਿਜ ਕੀਤਾ ਜਾਵੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦੱਖਣੀ ਤੇ ਪੂਰਬੀ ਏਸ਼ੀਆ, ਉਪ-ਸਹਾਰਾ ਅਫਰੀਕਾ ਤੇ ਉੱਤਰੀ ਅਫਰੀਤਾ ਅਤੇ ਪੱਛਮੀ ਏਸ਼ੀਆ 'ਚ ਵਿਆਹ ਵਿਆਪਕ ਗਲੋਬਲ ਤੇ ਸਮਾਜਿਕ ਜ਼ਰੂਰਤ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕਈ ਦੇਸ਼ਾਂ 'ਚ ਆਪਣਾ ਸਾਥੀ ਚੁਣਨਾ ਵਿਅਕਤੀਗਤ ਫੈਸਲਾ ਨਹੀਂ ਹੁੰਦਾ ਬਲਕਿ ਇਹ ਪੂਰੇ ਪਰਿਵਾਰ ਤੇ ਸਮਾਜਿਕ ਨੈੱਟਵਰਕ ਵਲੋਂ ਲਿਆ ਜਾਂਦਾ ਹੈ। ਇਸ 'ਚ ਕਿਹਾ ਗਿਆ ਹੈ ਕਿ ਉਦਾਹਰਨ ਲਈ ਭਾਰਤ 'ਚ ਰਸਮੀ ਵਿਆਹ ਅਜੇ ਵੀ ਆਮ ਬਣਿਆ ਹੋਇਆ ਹੈ। ਮਾਤਾ-ਪਿਤਾ ਵਲੋਂ ਤੈਅ ਰਸਮੀ ਵਿਆਹ 'ਚ ਔਰਤਾਂ ਦੀ ਆਪਣਾ ਸਾਥੀ ਚੁਣਨ 'ਚ ਭੂਮਿਕਾ ਬੇਹੱਦ ਸੀਮਤ ਹੁੰਦੀ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਉਹ ਆਪਣੇ ਸਾਥੀ ਨਾਲ ਵਿਆਹ ਦੀ ਰਾਤ ਪਹਿਲੀ ਵਾਰ ਮਿਲੀ ਹੋਵੇ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਸਮਾਂ ਬੀਤਣ ਦੇ ਨਾਲ ਇਸ ਰਸਮ ਦੀ ਥਾਂ ਹਾਲਾਂਕੀ ਸੈਮੀ ਅਰੇਂਜ ਮੈਰਿਜ ਲੈ ਰਹੀ ਹੈ ਪਰ ਔਰਤਾਂ ਚੁਣਦੀਆਂ ਹਨ ਕਿ ਵਿਆਹ ਕਰਨਾ ਹੈ ਜਾਂ ਨਹੀਂ ਤੇ ਕਿਸ ਨੂੰ ਸਾਥੀ ਬਣਾਉਣਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁੰਡੇ-ਕੁੜੀਆਂ ਦੀ ਪਹਿਲ 'ਤੇ ਹੋਣ ਵਾਲੇ ਵਿਆਹ 'ਚ ਰਸਮੀ ਵਿਆਹ ਦੇ ਮੁਕਾਬਲੇ ਔਰਤਾਂ ਦੇ ਕੋਲ ਖਰਚਾ ਕਰਨ, ਬੱਚੇ ਪੈਦਾ ਕਰਨ ਤੇ ਗਰਭਨਿਰੋਧਕ ਗੋਲੀਆਂ ਜਿਹੇ ਫੈਸਲੇ ਲੈ ਕੇ ਆਪਣੀ ਗੱਲ ਰੱਖਣ ਦਾ ਤਿੰਨ ਗੁਣਾ ਮੌਕਾ ਹੁੰਦਾ ਹੈ। ਅਜਿਹੇ ਵਿਆਹ 'ਚ ਔਰਤਾਂ ਬਿਨਾਂ ਕਿਸੇ ਪਰਿਵਾਰਕ ਮੈਂਬਰ ਦੇ ਖੁਦ ਹੀ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਕੋਲ ਜਾਣ ਦਾ ਦੋ ਗੁਣਾ ਮੌਕਾ ਰੱਖਦੀਆਂ ਹਨ। ਰਿਪੋਰਟ ਦੇ ਮੁਤਾਬਕ ਲੜਕੇ-ਲੜਕੀ ਦੀ ਪਹਿਲ 'ਤੇ ਹੋਣ ਵਾਲੇ ਵਿਆਹ 'ਚ ਹਿੰਸਾ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।

Baljit Singh

This news is Content Editor Baljit Singh