ਗਰਭਵਤੀ ਪਤਨੀ ਦੀ ਸੋਨੋਗ੍ਰਾਫੀ ਰਿਪੋਰਟ ਦੇਖ ਪਤੀ ਹੋਇਆ ਬੇਹੋਸ਼

01/04/2018 4:09:08 AM

ਵਾਸ਼ਿੰਗਟਨ— ਔਰਤਾਂ ਲਈ ਮਾਂ ਬਣਨ ਦੀ ਖੁਸ਼ੀ ਬਹੁਤ ਖਾਸ ਹੁੰਦੀ ਹੈ ਤੇ ਹਰੇਕ ਪੁਰਸ਼ ਲਈ ਪਿਤਾ ਬਣਨ ਦਾ ਅਹਿਸਾਸ ਵੀ ਕਾਫੀ ਖਾਸ ਹੁੰਦਾ ਹੈ ਪਰ ਜੇਕਰ ਕੋਈ ਪਿਤਾ ਬਣਨ ਦੀ ਖਬਰ ਸੁਣ ਕੇ ਬੇਹੋਸ਼ ਜਾਵੇ ਤਾਂ ਹੈਰਾਨੀ ਹੁੰਦੀ ਹੈ। ਅਜਿਹਾ ਹੀ ਇਕ ਮਾਮਲਾ ਅਮਰੀਕਾ 'ਚ ਸਾਹਮਣੇ ਆਇਆ ਹੈ ਜਦੋਂ ਇਕ ਸ਼ਖਸ ਨੂੰ ਪਿਤਾ ਬਣਨ ਦੀ ਗੱਲ ਦਾ ਪਤਾ ਲੱਗਾ ਤਾਂ ਉਹ ਬੇਹੋਸ਼ ਹੋ ਗਿਆ।
ਦਰਅਸਲ ਰਾਬਰਟ ਟੋਲਬਰਟ ਦੀ ਗਰਭਵਤੀ ਪਤਨੀ ਨਿਆ ਜਦੋਂ ਰੂਟੀਨ ਚੈਕਅੱਪ ਲਈ ਹਸਪਤਾਲ ਗਈ ਤਾਂ ਉਨ੍ਹਾਂ ਨੇ ਸੋਨੋਗ੍ਰਾਫੀ 'ਚ ਪਤਾ ਲੱਗਾ ਕਿ ਉਹ ਜੋੜੇ ਬੱਚਿਆਂ ਦੀ ਥਾਂ 3 ਬੱਚਿਆਂ ਦੀ ਮਾਂ ਬਣਨ ਜਾ ਰਹੀ ਹੈ। ਆਪਣੇ ਪਤੀ ਨੂੰ ਸਰਪ੍ਰਾਇਜ਼ ਦੇਣ ਲਈ ਪਤਨੀ ਨਿਆ ਨੇ ਇਕ ਬੈਗ 'ਚ ਸੋਨੋਗ੍ਰਾਫੀ ਦੀ ਇਹ ਰਿਪੋਰਟ ਰੱਖ ਦਿੱਤੀ ਤੇ ਉਸ 'ਤੇ ਇਕ ਨੋਟ ਛੱਡ ਦਿੱਤਾ। ਜਿਵੇ ਹੀ ਰਾਬਰਟ ਨੇ ਇਸ ਬੈਗ ਨੂੰ ਖੋਲ੍ਹਿਆ ਤੇ ਉਸ 'ਚ ਰੱਖੀ ਹੋਈ ਰਿਪੋਰਟ ਪੜ੍ਹੀ ਤਾਂ ਉਹ ਪਹਿਲਾਂ ਸਮਝ ਹੀ ਨਹੀਂ ਸਕਿਆ ਪਰ ਜਿਵੇ ਹੀ ਉਸ ਨੇ ਸੋਨੋਗ੍ਰਾਫੀ ਰਿਪੋਰਟ ਦੇਖੀ ਤਾਂ ਉਸ ਦੇ ਹੋਸ਼ ਉਡ ਗਏ। ਕਿਉਂਕਿ ਸੋਨੋਗ੍ਰਾਫੀ ਰਿਪੋਰਟ 'ਚ ਇਕ, ਦੋ ਨਹੀਂ ਸਗੋਂ 3 ਭਰੂਣ ਨਜ਼ਰ ਆਏ। ਇਹ ਦੇਖਦੇ ਹੀ ਉਹ ਬੇਹੋਸ਼ ਹੋ ਕੇ ਡਿੱਗ ਗਿਆ।
ਇਸ ਜੋੜੇ ਦੇ ਪਹਿਲਾਂ ਤੋਂ ਹੀ 3 ਬੱਚੇ ਹਨ, ਅਜਿਹੇ 'ਚ 3 ਬੱਚਿਆਂ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਦੀ ਖੁਸ਼ੀ ਹੋਰ ਵਧ ਗਈ। ਰਾਬਰਟ ਤੇ ਨਿਆ ਦੇ ਪਹਿਲਾਂ ਤੋਂ 3 ਕੁੜੀਆਂ ਹਨ। ਅਮਰੀਕਾ 'ਚ ਟ੍ਰਿਪਲ ਹੋਣਾ ਕੋਈ ਆਮ ਗੱਲ ਨਹੀਂ ਹੈ। 2015 'ਚ ਅਮਰੀਕਾ 'ਚ 40 ਲੱਖ ਬੱਚੇ ਪੈਦਾ ਹੋਏ, ਜਿਨ੍ਹਾਂ 'ਚ 4123 ਹੀ ਟ੍ਰਿਪਲ ਸਨ। ਇਸ 'ਚ 1,33,155 ਬੱਚੇ ਜੋੜੇ ਪੈਦਾ ਹੋਏ। ਉਥੇ ਹੀ ਇਸ ਸਾਲ 5 ਬੱਚੇ 28 ਵਾਰ ਪੈਦਾ ਹੋਏ।