ਕੈਨੇਡਾ ਦੇ 150 ਸਾਲਾ ਜਸ਼ਨਾਂ ''ਤੇ ਅੱਤਵਾਦੀ ਹਮਲੇ ਦਾ ਸਾਇਆ, ISIS ਨੇ ਦਿੱਤੀ ਧਮਕੀ

06/28/2017 5:48:36 PM

ਓਟਾਵਾ— ਸ਼ਨੀਵਾਰ ਨੂੰ ਕੈਨੇਡਾ ਦੀ ਪਾਰਲੀਮੈਂਟ ਹਿੱਲ ਵਿਚ ਧੂਮ-ਧਾਮ ਨਾਲ 150ਵੀਂ ਵਰ੍ਹੇਗੰਢ ਦੇ ਜਸ਼ਨ ਮਨਾਏ ਜਾਣਗੇ। ਇਸ ਮੌਕੇ ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਵੱਲੋਂ ਧਮਕੀ ਦਿੱਤੇ ਜਾਣ ਤੋਂ ਬਾਅਦ ਇੱਥੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਇਸ ਸਮਾਗਮ ਵਿਚ 50 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਵੱਡੀ ਗਿਣਤੀ ਵਿਚ ਹਥਿਆਰਬੰਦ ਪੁਲਸ ਨੂੰ ਸੁਰੱਖਿਆ ਦੇ ਕੰਮ 'ਤੇ ਲਗਾਇਆ ਗਿਆ ਹੈ। ਸਰਵੀਲਾਂਸ ਕੈਮਰਿਆਂ ਦੀ ਮਦਦ ਨਾਲ ਪੂਰੇ ਈਵੈਂਟ ਦੀ ਨਿਗਰਾਨੀ ਕੀਤੀ ਜਾਵੇਗੀ। ਵਾਹਨ ਰਾਹੀਂ ਕਿਸੇ ਤਰ੍ਹਾਂ ਦੇ ਹਮਲੇ ਦੇ ਖਦਸ਼ੇ ਨੂੰ ਦੇਖਦੇ ਹੋਏ ਪਾਰਟੀ ਦੀ ਥਾਂ ਨੂੰ ਪੂਰੀ ਤਰ੍ਹਾਂ ਬੈਰੀਕੇਡਾਂ ਨਾਲ ਘੇਰ ਦਿੱਤਾ ਗਿਆ ਹੈ। 
ਜ਼ਿਕਰਯੋਗ ਹੈ ਕਿ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨੇ ਕੈਨੇਡਾ ਦੇ ਮੁਸਲਿਮਾਂ ਨੂੰ ਮਾਰਕੀਟਾਂ ਅਤੇ ਜਨਤਕ ਥਾਵਾਂ 'ਤੇ ਇਕੱਠੇ ਹੋਣ ਤੋਂ ਰੋਕਿਆ ਹੈ। ਉਨ੍ਹਾਂ ਨੇ ਅਜਿਹੀਆਂ ਥਾਵਾਂ 'ਤੇ ਹਮਲਾ ਕਰਨ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਇੱਥੇ ਵਿਸਫੋਟ, ਵਾਹਨਾਂ ਨਾਲ ਹਮਲੇ ਆਦਿ ਹੋ ਸਕਦੇ ਹਨ। ਇਸ ਦੇ ਨਾਲ ਕੈਨੇਡਾ ਦੇ ਕਈ ਸ਼ਹਿਰਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਕੈਨੇਡਾ ਦੇ 150 ਸਾਲਾ ਜਸਨਾਂ ਨੂੰ ਦੇਖਦੇ ਹੋਏ ਹਰ ਥਾਂ ਸੁਰੱਖਿਆ ਦੇ ਕਰੜੇ ਪ੍ਰਬੰਧ ਕਰ ਦਿੱਤੇ ਗਏ ਹਨ ਅਤੇ ਰਸਤਿਆਂ 'ਤੇ ਅੱਜ ਤੋਂ ਹੀ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ।

Kulvinder Mahi

This news is News Editor Kulvinder Mahi