ਪਾਕਿਸਤਾਨ ''ਚ ਸੁਰੱਖਿਆ ਬਲਾਂ ਨੇ 9 ਅੱਤਵਾਦੀ ਕੀਤੇ ਢੇਰ

04/26/2020 7:39:53 PM

ਪੇਸ਼ਾਵਰ- ਅਫਗਾਨਿਤਸਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲੇ ਵਿਚ ਭਾਰੀ ਮਾਤਰਾ ਵਿਚ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ, ਜਿਸ ਤੋਂ ਬਆਦ ਮੁਕਾਬਲੇ ਵਿਚ ਘੱਟ ਤੋਂ ਘੱਟ ਦੋ ਫੌਜੀ ਤੇ 9 ਅੱਤਵਾਦੀ ਮਾਰੇ ਗਏ।

ਪਾਕਿਸਤਾਨੀ ਆਰਮੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਸ਼ਨੀਵਾਰ ਨੂੰ ਪਾਕਿ-ਅਫਗਾਨ ਸਰਹੱਦ ਦੇ ਕੋਲ ਦੱਤਾ ਖੇਲ ਤਹਿਸੀਲ ਦੇ ਟੂਰਨਾਰਈ ਇਲਾਕੇ ਵਿਚ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਤੇ 9 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਕ ਅੱਤਵਾਦੀ ਨੂੰ ਇਸ ਦੌਰਾਨ ਗ੍ਰਿਫਤਾਰ ਵੀ ਕੀਤਾ ਗਿਆ ਹੈ। ਮੁਕਾਬਲੇ ਦੌਰਾਨ 2 ਫੌਜੀ ਵੀ ਮਾਰੇ ਗਏ ਹਨ ਜਦਕਿ ਪੰਜ ਹੋਰ ਜ਼ਖਮੀ ਹੋਏ ਹਨ। ਅਧਿਕਾਰੀਆਂ ਮੁਤਾਬਕ ਉੱਤਰੀ ਵਜ਼ੀਰਿਸਤਾਨ ਨੂੰ ਅੱਤਵਾਦੀਆਂ ਦੇ ਕਬਜ਼ੇ ਤੋਂ ਮੁਕਤ ਕਰਵਾ ਲਿਆ ਗਿਆ ਸੀ ਪਰ ਉਹਨਾਂ ਵਿਚੋਂ ਕੁਝ ਭੱਜ ਕੇ ਅਫਗਾਨਿਸਤਾਨ ਚਲੇ ਗਏ ਤੇ ਅਕਸਰ ਹੀ ਇਲਾਕੇ ਵਿਚ ਹਮਲਾ ਕਰਦੇ ਰਹਿੰਦੇ ਹਨ।

Baljit Singh

This news is Content Editor Baljit Singh