ਸੂਡਨ ''ਚ ਲੋਕਤੰਤਰ ਸਮਰਥਕਾਂ ''ਤੇ ਸੁਰੱਖਿਆ ਬਲਾਂ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

11/14/2021 12:19:37 AM

ਖਾਰਤੂਮ-ਸੂਡਾਨ ਦੇ ਸੁਰੱਖਿਆ ਬਲਾਂ ਨੇ ਦੇਸ਼ 'ਤੇ ਫੌਜੀ ਸ਼ਿੰਕਜਾ ਕੱਸਣ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਸ਼ਨੀਵਾਰ ਨੂੰ ਗੋਲੀਆਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲੇ ਦਾਗੇ ਜਿਸ 'ਚ ਇਕ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਵਰਕਰਾਂ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਮਹੀਨੇ ਫੌਜ ਨੇ ਸੱਤਾ 'ਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਦੇ ਵਿਰੋਧ 'ਚ ਲੋਕਤੰਤਰ ਦੇ ਹਜ਼ਾਰਾਂ ਸਮਰਥਕਾਂ ਨੇ ਸੂਡਾਨ ਦੀਆਂ ਸੜਕਾਂ 'ਤੇ ਫਿਰ ਪ੍ਰਦਰਸ਼ਨ ਕੀਤਾ। ਅੰਤਰਰਾਸ਼ਟਰੀ ਸਮੂਹ ਨੇ ਤਖ਼ਤਾਪਲਟ ਦੀ ਆਲੋਚਨਾ ਕੀਤੀ ਹੈ ਅਤੇ ਰਾਜਧਾਨੀ ਖਾਰਤੂਮ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਹੇ ਹਨ।ਇਹ ਵੀ ਪੜ੍ਹੋ

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦੇ ਮਾਮਲੇ ਰੋਜ਼ਾਨਾ ਤੋੜ ਰਹੇ ਹਨ ਰਿਕਾਰਡ

ਸ਼ਨੀਵਾਰ ਨੂੰ ਵੱਖ-ਵੱਖ ਸਥਾਨਾਂ 'ਤੇ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਹੰਝੂ ਗੈਸ ਦੇ ਗੋਲੇ ਦਾਗੇ। ਸੂਡਾਨ 'ਡਾਕਟਰਸ ਕਮੇਟੀ' ਮੁਤਾਬਕ ,ਓਮਦੁਰਮਨ ਸ਼ਹਿਰ 'ਚ ਇਕ ਪ੍ਰਦਰਸ਼ਨਕਾਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਅਤੇ ਕਈ ਹੋਰ ਲੋਕ ਜ਼ਖਮੀ ਹੋ ਗਏ। ਲੋਕਤੰਤਰ ਸਮਰਥਕ ਅੰਦੋਲਨ ਵੱਲੋਂ ਰੈਲੀਆਂ ਦੇ ਸੱਦੇ ਤੋਂ ਦੋ ਦਿਨ ਪਹਿਲਾਂ, ਜਨਰਲ ਅਬਦੇਲ ਫਹਿਤ ਬੁਰਹਾਨ ਨੇ ਖੁਦ ਨੂੰ ਮੁੜ ਪ੍ਰਭੂਸੱਤਾ ਕੌਂਸਲ ਦਾ ਮੁਖੀ ਨਿਯੁਕਤ ਕਰ ਲਿਆ ਜੋ ਸੂਡਾਨ ਦੀ ਅੰਤਿਮ ਸਾਸ਼ਨ ਸੰਸਥਾ ਹੈ।

ਇਹ ਵੀ ਪੜ੍ਹੋ : ਕਾਬੁਲ 'ਚ ਮਿੰਨੀ ਬੱਸ 'ਚ ਬੰਬ ਧਮਾਕਾ, 1 ਦੀ ਮੌਤ ਤੇ 5 ਜ਼ਖਮੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar