ਦੂਜੀ ਸੰਸਾਰ ਜੰਗ ''ਚ ਸ਼ਹੀਦ ਸਿੱਖ ਫ਼ੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ

09/22/2020 7:45:39 PM

ਰੋਮ,(ਕੈਂਥ)-  ਇਟਲੀ ਦੇ ਜ਼ਿਲ੍ਹਾ ਰਾਵੈਨਾਂ ਦੇ ਅਧੀਨ ਪੈਂਦੇ 'ਜਤਾਲੀਆ ਕਮੂਨੇ ਦੀ ਕਾਸੋਲਾ ਵਲਸੇਨੀਓ' ਵਿਖੇ ਦੂਸਰੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ਵਿਚ ਸਲਾਨਾ ਸਰਧਾਂਜਲੀ ਸਮਾਰੋਹ ਕਰਵਾਇਆ ਗਿਆ, ਹਾਲਾਂਕਿ ਇਸ ਵਾਰ ਕੋਰੋਨਾ ਵਾਇਰਸ ਕਾਰਨ ਇਹ ਸ਼ਰਧਾਂਜਲੀ ਸਮਾਰੋਹ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਬਹੁਤ ਹੀ ਸਾਦੇ ਢੰਗ ਕਰਵਾਇਆ ਗਿਆ।

ਇਹ ਸ਼ਰਧਾਂਜਲੀ ਸਮਾਗਮ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ:) ਇਟਲੀ ਅਤੇ ਸਮੂਹ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾਂਦਾ ਹੈ। ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ ਸੰਗਤਾਂ ਦਾ ਭਾਰੀ ਇਕੱਠ ਨਹੀਂ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਭਾਈ ਪ੍ਰਿਥੀਪਾਲ ਸਿੰਘ, ਭਾਈ ਸਤਨਾਮ ਸਿੰਘ, ਸੇਵਾ ਸਿੰਘ ਫੌਜੀ, ਜਗਦੀਪ ਸਿੰਘ ਮੱਲ੍ਹੀ, ਕੁਲਜੀਤ ਸਿੰਘ ਆਦਿ ਜੀ ਨੇ ਦੱਸਿਆ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਇਸ ਵਾਰ ਇਹ ਸ਼ਰਧਾਂਜਲੀ ਸਮਾਰੋਹ ਬਹੁਤ ਹੀ ਸਾਦੇ ਢੰਗ ਨਾਲ ਮਨਾਇਆ ਗਿਆ,ਜਿਸ ਵਿੱਚ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦਗਾਰ ਵਿਖੇ ਅਰਦਾਸ ਉਪਰੰਤ ਸ਼ਰਧਾਂਜਲੀ ਦਿੱਤੀ ਗਈ।

 ਉਨ੍ਹਾਂ ਦੱਸਿਆ ਕਿ ਇਸ ਸ਼ਰਧਾਂਜਲੀ ਸਮਾਰੋਹ ਵਿਚ ਭਾਰਤੀ ਮੂਲ ਦੇ ਲੋਕਾਂ ਤੋਂ ਇਲਾਵਾ ਇਟਾਲੀਅਨ ਮੂਲ ਦੇ ਕਰਨਲ ਫਰਾਂਚੇਸਕੋ ਰਨਦਾਨੋ,ਪਾਸਕੋ ਆਲੇ ਸ ਪਾਨੋ ਕਮਾਡਰ 66 ਰੈਜੀਮੈਂਟ ਤਰੀਏਸਤੇ, ਰੋਮਾਨੋ ਰੋਸੀ, ਕਾਸੋਲਾ ਵਲਸੇਨੀਓ ਸ਼ਹਿਰ ਦੇ ਮੇਅਰ ਜੌਰਜੋ ਸਾਗਰੀਨੀ, ਮੇਜਰ ਸਾਹਿਬ ਕਾਰਾਬੀਨੀਏਰੀ ਤੋਂ ਮੇਅਰ ਬਰੀਜੀਗੇਲਾ,ਰੀਓਲਾ ਤਿਰਮੇ ਤੋਂ ਈਵਾਨੋ ਕਾਰਦੀਨਾਲੀ ਜੋ ਜੰਗ ਵੇਲੇ ਸਿੱਖਾਂ ਦੇ ਨਾਲ ਫ਼ੌਜੀ ਸ਼ਾਮਲ ਸਨ ਆਦਿ ਨੇ ਉਚੇਚੇ ਤੌਰ 'ਤੇ ਸ਼ਰਧਾਂਜਲੀ ਦੇਣ ਲਈ ਸ਼ਿਰਕਤ ਕੀਤੀ ਗਈ ਸੀ।

Sanjeev

This news is Content Editor Sanjeev