'ਅਮਰੀਕਾ ਦੇ ਦੂਜੇ ਰਾਸ਼ਟਰਪਤੀ ਨੇ ਸੱਤਾ ਸੌਂਪਣ ਤੋਂ ਕਰ ਦਿੱਤਾ ਸੀ ਇਨਕਾਰ'

11/08/2020 2:08:08 AM

ਵਾਸ਼ਿੰਗਟਨ- ਸਾਲ 1800 ਵਿਚ ਹੋਈਆਂ ਚੋਣਾਂ ਤੋਂ ਬਾਅਦ 4 ਮਾਰਚ 1801 ਨੂੰ ਅਮਰੀਕਾ ਦੇ ਦੂਜੇ ਰਾਸ਼ਟਰਪਤੀ ਜਾਨ ਐਡਮੰਸ ਨੇ ਆਪਣੇ ਵਿਰੋਧੀ ਥਾਮਸ ਜੈਫਰਸਨ ਨੂੰ ਸੱਤਾ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੱਕ ਮਿਡ ਡੇ 20 ਜਨਵਰੀ ਦਾ ਨਿਯਮ ਹੋਂਦ ਵਿਚ ਨਹੀਂ ਆਇਆ ਸੀ। ਐਡਮੰਸ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਦੋਂ ਪ੍ਰਸ਼ਾਸਨ ਨੇ ਉਨ੍ਹਾਂ ਤੋਂ ਕਿਨਾਰਾ ਕਰ ਲਿਆ ਸੀ।

ਇਹ ਵੀ ਪੜ੍ਹੋ :-ਵਟਸਐਪ ’ਚ ਇਸ ਹਫਤੇ ਸ਼ਾਮਲ ਹੋਏ ਇਹ ਸ਼ਾਨਦਾਰ ਫੀਚਰ

ਥਾਮਸ ਜੈਫਰਸਨ ਨੇ ਜਿਸ ਸਮਾਗਮ ਵਿਚ ਸਹੁੰ ਚੁੱਕੀ ਉਸ ਵਿਚ ਵ੍ਹਾਈਟ ਹਾਊਸ ਦੇ ਸਟਾਫ ਨੇ ਹਿੱਸਾ ਨਹੀਂ ਲਿਆ ਪਰ ਉਨ੍ਹਾਂ ਦੇ ਸਹੁੰ ਲੈਣ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਐਡਮੰਸ ਨਾਲ ਜੁੜੀਆਂ ਚੀਜਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਅਧਿਕਾਰਤ ਸੰਵਾਦ ਪ੍ਰਸਾਰਣ ਰੋਕ ਦਿੱਤਾ ਗਿਆ। ਰਾਸ਼ਟਰਪਤੀ ਦੇ ਪੂਰੇ ਸਟਾਫ ਨੂੰ ਐਡਮੰਸ ਤੋਂ ਹੁਕਮ ਲੈਣ ਤੋਂ ਵੀ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ  :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’

ਕੀ ਹੁੰਦਾ ਹੈ ਅਜਿਹੀ ਹਾਲਤ ਵਿਚ
ਜਦੋਂ ਅਜਿਹੀ ਹਾਲਤ ਬਣਦੀ ਹੈ ਕਿ ਹਾਰ ਜਾਣ ਵਾਲਾ ਰਾਸ਼ਟਰਪਤੀ ਵ੍ਹਾਈਟ ਹਾਊਸ ਤੋਂ ਜਾਣ ਤੋਂ ਮਨਾਂ ਕਰ ਦਿੰਦਾ ਹੈ ਤਾਂ ਸੱਤਾ ਦੇ ਸਾਰੇ ਗੈਰ ਸਿਆਸੀ ਸੁਤੰਤਰ ਅੰਗ ਜਿਨ੍ਹਾਂ ਵਿਚ ਫੌਜ, ਸੀਕ੍ਰੇਟ ਸਰਵਿਸ, ਸੀ.ਆਈ.ਏ., ਐੱਫ.ਬੀ.ਆਈ. ਅਤੇ ਪੂਰਾ ਵ੍ਹਾਈਟ ਹਾਊਸ ਸਟਾਫ ਸ਼ਾਮਲ ਹੁੰਦਾ ਹੈ, ਕਿਸੇ ਵੀ ਅਪਮਾਨਜਨਕ ਹਾਲਤ ਤੋਂ ਦੇਸ਼ ਨੂੰ ਬਚਾਉਣ ਲਈ ਇਕ ਵਿਸ਼ੇਸ਼ ਕੋਡ ਦੇ ਤਹਿਤ ਕੰਮ ਕਰਦਾ ਹੈ, ਜੋ ਕਹਿੰਦਾ ਹੈ ਕਿ ਇਨ੍ਹਾਂ ਸਾਰਿਆਂ ਨੂੰ ਉਸ ਪੁਰਸ਼ ਜਾਂ ਮਹਿਲਾ ਦੇ ਹੁਕਮ 'ਤੇ ਕੰਮ ਕਰਨਾ ਹੈ, ਜਿਸ ਨੂੰ ਚੋਣਾਂ ਵਿਚ ਲੋਕਾਂ ਨੇ ਚੁਣਿਆ ਹੈ।

ਇਹ ਵੀ ਪੜ੍ਹੋ  :-iPhone 13 ਸੀਰੀਜ਼ ’ਚ ਹੋਵੇਗਾ ਹੋਰ ਵੀ ਬਿਹਤਰ ਕੈਮਰਾ, ਸਾਹਮਣੇ ਆਈ ਜਾਣਕਾਰੀ

Karan Kumar

This news is Content Editor Karan Kumar