ਲਾਪਤਾ ਹੋਈ ਆਸਟ੍ਰੇਲੀਅਨ ਔਰਤ ਦੇ ਕਤਲ ਦੇ ਦੋਸ਼ ''ਚ ਦੂਜਾ ਸ਼ੱਕੀ ਗ੍ਰਿਫਤਾਰ

11/21/2017 12:21:36 PM

ਨਿਊ ਸਾਊਥ ਵੇਲਜ਼ (ਏਜੰਸੀ)— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਵਾਗਾ ਵਾਗਾ 'ਚ ਲਾਪਤਾ ਹੋਈ 27 ਸਾਲਾ ਅਲੇਚਾ ਬੋਇਡ ਦੇ ਕਤਲ ਦੇ ਦੋਸ਼ 'ਚ ਪੁਲਸ ਨੇ ਇਕ ਹੋਰ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਉਸ 'ਤੇ ਕਤਲ ਦੇ ਦੋਸ਼ ਲਾਏ ਗਏ ਹਨ। ਦਰਅਸਲ ਨਿਊ ਸਾਊਥ ਵੇਲਜ਼ ਦੀ ਰਹਿਣ ਵਾਲੀ ਅਲੇਚਾ ਬੋਇਡ ਲਾਪਤਾ ਹੋ ਗਈ ਸੀ। ਅਲੇਚਾ ਨੂੰ ਆਖਰੀ ਵਾਰ 10 ਅਗਸਤ ਨੂੰ ਦੇਖਿਆ ਗਿਆ ਸੀ ਅਤੇ ਉਹ ਕਾਰ 'ਚ ਸਵਾਰ ਸੀ। 
ਇਸੇ ਮਹੀਨੇ ਦੀ ਸ਼ੁਰੂਆਤ ਵਿਚ ਵਾਗਾ ਵਾਗਾ ਦੇ ਰਹਿਣ ਵਾਲੇ 19 ਸਾਲਾ ਐਂਥਨੀ ਸ਼ੇਨ ਹਗਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਅਲੇਚਾ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ। ਇਸ ਮਾਮਲੇ ਦੀ ਸੰਬੰਧ 'ਚ ਜਾਂਚ ਤੋਂ ਬਾਅਦ ਅੱਜ ਭਾਵ ਮੰਗਲਵਾਰ ਨੂੰ ਅਚੇਲਾ ਦੇ ਕਤਲ ਦੇ ਦੋਸ਼ 'ਚ ਦੂਜੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਇੰਸਪੈਕਟਰ ਨੇ ਦੱਸਿਆ ਕਿ ਹਿਰਾਸਤ 'ਚ ਲੱਗ ਗਏ 37 ਸਾਲਾ ਦੋਸ਼ੀ ਸੈਮੁਏਲ ਸ਼ੇਫਾਰਡ ਨੂੰ ਵਾਗਾ ਵਾਗਾ ਦੀ ਸਥਾਨਕ ਕੋਰਟ 'ਚ ਪੇਸ਼ ਕੀਤਾ ਗਿਆ ਪਰ ਉਸ ਨੂੰ ਜ਼ਮਾਨਤ ਨਹੀਂ ਮਿਲੀ। 
ਓਧਰ ਹਿਰਾਸਤ 'ਚ ਲਏ ਗਏ ਪਹਿਲੇ ਦੋਸ਼ੀ ਹਗਨ 'ਤੇ ਡਰੱਗਜ਼, ਜ਼ਮਾਨਤ ਦੀ ਉਲੰਘਣਾ, ਡਰਾਈਵਿੰਗ ਨਿਯਮ ਤੋੜਨ ਅਤੇ ਕਤਲ ਦੇ ਦੋਸ਼ ਹਨ। ਉਸ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ ਹੈ। 6 ਦਸੰਬਰ ਨੂੰ ਉਸ ਨੂੰ ਵਾਗਾ ਵਾਗਾ ਦੀ ਸਥਾਨਕ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਓਧਰ ਅਚੇਲਾ ਦਾ ਪਰਿਵਾਰ ਅਤੇ ਦੋਸਤ ਦੁਖੀ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਅਚੇਲਾ ਦੀ ਖੂਬਸੂਰਤ ਮੁਸਕਾਨ ਕਦੇ ਵੀ ਦੇਖਣ ਨੂੰ ਨਹੀਂ ਮਿਲੇਗੀ। ਪਰਿਵਾਰ ਨੇ ਕਹਿਣਾ ਕਿ ਅਚੇਲਾ ਸਾਡੀ ਇਕ ਸੋਹਣੀ ਏਂਜਲ ਸੀ। ਸਾਨੂੰ ਪਤਾ ਸੀ ਕਿ ਅਸੀਂ ਅਚੇਲਾ ਨੂੰ ਲੱਭ ਲਵਾਂਗੇ ਪਰ ਅਸੀਂ ਗਲਤ ਸੀ।