ਸੈਕੰਡ ਸਮੋਕਿੰਗ ਵਾਂਗ ਸੈਕੰਡ ਹੈਂਡ ਡ੍ਰਿੰਕਿੰਗ ਵੀ ਹੈ ਖਤਰਨਾਕ

07/02/2019 5:30:23 PM

ਨਿਊਯਾਰਕ(ਇੰਟ.)— ਜੇ ਤੁਸੀਂ ਸੋਚਦੇ ਹੋ ਕਿ ਦੂਜਿਆਂ ਦੇ ਸਿਗਰਟ ਪੀਣ ਕਾਰਨ ਨਿਕਲਣ ਵਾਲਾ ਧੂੰਆਂ ਯਾਨੀ ਸੈਕੰਡ ਹੈਂਡ ਸਮੋਕਿੰਗ ਸਿਰਫ ਤੁਹਾਡੇ ਲਈ ਖਤਰਨਾਕ ਹੈ ਤਾਂ ਤੁਸੀਂ ਗਲਤ ਹੋ। ਹੁਣ ਸੈਕੰਡ ਸਮੋਕਿੰਗ ਵਾਂਗ ਸੈਕੰਡ ਹੈਂਡ ਡ੍ਰਿੰਕਿੰਗ ਯਾਨੀ ਕਿਸੇ ਹੋਰ ਦੇ ਅਲਕੋਹਲ ਦਾ ਸੇਵਨ ਕਰਨ ਦਾ ਬੁਰਾ ਅਸਰ ਤੁਹਾਡੀ ਸਿਹਤ 'ਤੇ ਵੀ ਪੈਣ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਭਾਰਤੀ ਮੂਲ ਦੇ ਵਿਗਿਆਨੀ ਨੇ ਇਕ ਸਟੱਡੀ ਕੀਤੀ ਹੈ, ਜਿਸ 'ਚ ਸੈਕੰਡ ਡ੍ਰਿੰਕਿੰਗ ਦੇ ਖਤਰਿਆਂ ਬਾਰੇ ਦੱਸਿਆ ਗਿਆ ਹੈ।

5.3 ਕਰੋੜ ਬਾਲਗ ਹੋਏ ਸੈਕੰਡ ਹੈਂਡ ਡ੍ਰਿਕਿੰਗ ਦਾ ਸ਼ਿਕਾਰ
ਅਮਰੀਕਾ ਦੇ ਨੈਸ਼ਨਲ ਸਰਵੇ ਡਾਟਾ ਦੇ ਨਤੀਜਿਆਂ ਦੀ ਜਾਂਚ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਲਗਭਗ 21 ਫੀਸਦੀ ਔਰਤਾਂ ਅਤੇ 23 ਫੀਸਦੀ ਮਰਦ, ਜਿਨ੍ਹਾਂ ਨੂੰ ਮਿਲਾ ਕੇ ਲਗਭਗ 5 ਕਰੋੜ 30 ਲੱਖ ਅਜਿਹੇ ਬਾਲਗ ਸਨ, ਜਿਨ੍ਹਾਂ 'ਤੇ ਪਿਛਲੇ 12 ਮਹੀਨੇ 'ਚ ਦੂਜਿਆਂ ਵਲੋਂ ਅਲਕੋਹਲ ਦਾ ਸੇਵਨ ਕਰਨ ਦਾ ਬੁਰਾ ਅਸਰ ਉਨ੍ਹਾਂ 'ਤੇ ਨਜ਼ਰ ਆਇਆ। ਇਨ੍ਹਾਂ 'ਚ ਸਿਹਤ ਨਾਲ ਜੁੜੇ ਖਤਰੇ ਨਹੀਂ ਸਗੋਂ ਧਮਕੀ, ਪ੍ਰਾਪਰਟੀ ਨੂੰ ਖਤਰਾ, ਤੋੜ-ਭੰਨ, ਸਰੀਰਕ ਛੇੜਛਾੜ ਦੇ ਮਾਮਲੇ, ਗੱਡੀ ਚਲਾਉਂਦੇ ਸਮੇਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਆਰਥਿਕ ਜਾਂ ਪਰਿਵਾਰਕ ਸਮੱਸਿਆਵਾਂ ਸ਼ਾਮਲ ਹਨ।

16 ਫੀਸਦੀ ਲੋਕਾਂ ਨੇ ਸਵੀਕਾਰ ਕੀਤੀ ਸਰੀਰਕ ਸ਼ੋਸ਼ਣ ਦੀ ਗੱਲ
ਕੈਲੇਫੋਰਨੀਆ ਦੇ ਆਕਲੈਂਡ ਸਥਿਤ ਪਬਲਿਕ ਹੈਲਥ ਇੰਸਟੀਚਿਊਟ ਦੇ ਅਲਕੋਹਲ ਰਿਸਰਚ ਗਰੁੱਪ ਦੀ ਖੋਜਕਾਰ ਮਧਾਬਿਕਾ ਬੀ ਨਾਇਕ ਨੇ ਕਿਹਾ ਕਿ ਸੈਕੰਡ ਹੈਂਡ ਡ੍ਰਿੰਕਿੰਗ ਕਾਰਨ ਜੋ ਸਭ ਤੋਂ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲਦਾ ਹੈ, ਉਹ ਹੈ ਧਮਣੀ ਅਤੇ ਸਰੀਰਕ ਸ਼ੋਸ਼ਣ ਨਾਲ ਜੁੜਿਆ ਅਤੇ ਸਾਡੇ ਸਰਵੇ 'ਚ ਸ਼ਾਮਲ 16 ਫੀਸਦੀ ਮੁਕਾਬਲੇਬਾਜ਼ਾਂ ਨੇ ਇਸ ਗੱਲ ਨੂੰ ਸਵੀਕਾਰ ਵੀ ਕੀਤਾ। ਸੈਕੰਡ ਹੈਂਡ ਡ੍ਰਿੰਕਿੰਗ ਕਾਰਨ ਔਰਤਾਂ ਨੂੰ ਜਿਥੇ ਆਰਥਿਕ ਅਤੇ ਪਰਿਵਾਰਕ ਸਮੱਸਿਆਵਾਂ ਵੱਧ ਹੁੰਦੀਆਂ ਹਨ, ਉਥੇ ਹੀ ਮਰਦਾਂ ਨੂੰ ਪ੍ਰਾਪਰਟੀ 'ਚ ਤੋੜ-ਭੰਨ, ਗੁੰਡਾਗਰਦੀ, ਸਰੀਰਕ ਮਾਰਕੁੱਟ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Baljit Singh

This news is Content Editor Baljit Singh