ਸਿਆਟਲ ''ਚ ਧੂਮ-ਧਾਮ ਨਾਲ ਮਨਾਇਆ ਗਿਆ ''ਦਸਤਾਰ ਦਿਵਸ'', ਗੋਰੇ-ਗੋਰੀਆਂ ਨੇ ਸਜਾਈਆਂ ਦਸਤਾਰਾਂ (ਤਸਵੀਰਾਂ)

08/25/2016 12:22:16 PM

ਸਿਆਟਲ— ਅਮਰੀਕਾ ਦੇ ਸਿਆਟਲ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ''ਦਸਤਾਰ ਦਿਵਸ'' ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਪੰਜਾਬੀ ਭਾਈਚਾਰੇ ਦੇ ਵਲੰਟੀਅਰਾਂ ਦੇ ਉਪਰਾਲੇ ਸਦਕਾ ਇਸ ਅਮਰੀਕੀ ਸ਼ਹਿਰ ਵਿਚ ਗੋਰੇ-ਗੋਰੀਆਂ ਨੇ ਦਸਤਾਰਾਂ ਸਜਾ ਕੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ। ਸਿਆਟਲ ਵਿਖੇ 20 ਅਗਸਤ ਨੂੰ ਇਹ ਦਸਤਾਰ ਦਿਵਸ ਮਨਾਇਆ ਗਿਆ। ਇਸ ਦਾ ਮਕਸਦ ਸਾਰੇ ਲੋਕਾਂ ਨੂੰ ਸਿੱਖੀ ਸਰੂਪ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ ਸੀ। ਧਰਮਾਂ, ਜਾਤਾਂ ਅਤੇ ਰੰਗਾਂ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਸਾਰੇ
ਭਾਈਚਾਰਿਆਂ ਦੇ ਲੋਕ ਇਸ ਮੌਕੇ ਇਕ ਹੀ ਰੰਗ ਵਿਚ ਰੰਗੇ ਹੋਏ ਨਜ਼ਰ ਆਏ। ਅਮਰੀਕੀ ਲੋਕਾਂ ਨੇ ਵੀ ਵਧ-ਚੜ੍ਹ ਕੇ ਇਸ ਦਸਤਾਰ ਦਿਵਸ ਵਿਚ ਹਿੱਸਾ ਲਿਆ ਅਤੇ ਇਸ ਦੀ ਸ਼ਲਾਘਾ ਕੀਤੀ। ਇਸ ਦਸਤਾਰ ਦਿਵਸ ਦਾ ਆਯੋਜਨ ਸਿੱਖ ਯੂਥ ਐਸੋਸੀਏਸ਼ਨ ਨੇ ਗੁਰਦੁਆਰਾ ਸਿੰਘ ਸਭਾ ਆਦਿ ਦੀ ਸਹਾਇਤਾ ਨਾਲ ਕੀਤਾ ਗਿਆ ਸੀ।

Kulvinder Mahi

This news is News Editor Kulvinder Mahi