ਸੀਅਰਸ ਕੈਨੇਡਾ ਦੇ ਇਸ ਫੈਸਲੇ ਕਾਰਨ 1200 ਕਾਮੇ ਹੋ ਜਾਣਗੇ ਬੇਰੁਜ਼ਗਾਰ

10/03/2017 12:35:56 AM

ਟੋਰਾਂਟੋ— ਸੀਅਰਸ ਕੈਨੇਡਾ ਨੇ ਆਉਣ ਵਾਲੇ ਮਹੀਨਿਆਂ 'ਚ ਫੇਅਰਵਿਊ ਮੌਲ ਅਤੇ ਸਕਾਰਬੋਰੋ ਟਾਊਨ ਸੈਂਟਰ ਵਿਖੇ ਸਥਿਤ ਸਟੋਰਾਂ ਸਮੇਤ 10 ਹੋਰ ਡਿਪਾਰਟਮੈਂਟ ਸਟੋਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਡਿਪਾਰਟਮੈਂਟ ਸਟੋਰਾਂ ਦੇ ਬੰਦ ਹੋਣ ਕਾਰਨ 1200 ਕਾਮੇ ਬੇਰੁਜ਼ਗਾਰ ਹੋ ਜਾਣਗੇ।
ਦੱਸ ਦਈਏ ਕਿ ਕੰਪਨੀ ਦੇ ਘਾਟੇ 'ਚ ਜਾਣ ਕਾਰਨ ਸੀਅਰਸ ਕੈਨੇਡਾ ਨੇ ਜੂਨ ਮਹੀਨੇ 'ਚ ਕੈਨੇਡਾ 'ਚ ਸਥਿਤ ਆਪਣੇ ਕਈ ਸਟੋਰਾਂ ਨੂੰ ਜ਼ਿੰਦਰੇ ਲਗਾਉਣ ਦਾ ਐਲਾਨ ਕੀਤਾ ਸੀ, ਜਿਸ ਦੇ ਨਤੀਜੇ ਵਜੋਂ 2900 ਲੋਕਾਂ ਦੇ ਰੁਜ਼ਗਾਰ 'ਤੇ ਮਾੜਾ ਪ੍ਰਭਾਵ ਪਵੇਗਾ।