ਭਾਰਤ ਦੀ ਖੋਜ ''ਚ ਵਾਸਕੋ ਡੀ ਗਾਮਾ ਦੀ ਮਦਦ ਕਰਨਾ ਵਾਲਾ ਯੰਤਰ ਮਿਲਿਆ

Thursday, Oct 26, 2017 - 10:27 AM (IST)

ਲੰਡਨ (ਬਿਊਰੋ)— ਸਮੁੰਦਰੀ ਯਾਤਰਾ ਵਿਚ ਮਾਰਗ ਦਰਸ਼ਨ ਕਰਨ ਵਾਲਾ ਦੁਨੀਆ ਦਾ ਸਭ ਤੋਂ ਪੁਰਾਣਾ ਯੰਤਰ ਮਿਲਿਆ ਹੈ। ਮੰਨਿਆ ਜਾਂਦਾ ਹੈ ਕਿ ਇਸ ਯੰਤਰ ਨੇ ਭਾਰਤ ਦੀ ਖੋਜ ਵਿਚ ਪੁਰਤਗਾਲੀ ਮਲਾਹ ਵਾਸਕੋ ਡੀ ਗਾਮਾ ਦੀ ਮਦਦ ਕੀਤੀ ਸੀ। ਯੰਤਰ ਨੂੰ 14 ਵੀਂ ਸਦੀ ਵਿਚ ਹਿੰਦ ਮਹਾਸਾਗਰ ਵਿਚ ਡੁੱਬੀ ਕਿਸ਼ਤੀ ਵਿਚੋਂ ਸਾਲ 2014 ਵਿਚ ਖੋਜਿਆ ਗਿਆ।
ਬ੍ਰਿਟੇਨ ਦੇ ਵਾਰਵਿਕ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਦੱਸਿਆ ਕਿ ਇਸ ਯੰਤਰ ਨੂੰ ਸਕੈਨ ਕਰ ਕੇ ਹਾਈ ਰੈਜ਼ੋਲੂਸ਼ਨ 3ਡੀ ਮਾਡਲ ਦਾ ਰੂਪ ਦਿੱਤਾ ਗਿਆ। ਇਹ ਪਿੱਤਲ ਦਾ ਗੋਲ ਪਹੀਆ ਹੈ, ਜਿਸ ਨੂੰ ਐਸਟ੍ਰੋਲੇਬ ਕਹਿੰਦੇ ਹਨ। ਇਸ ਦਾ ਵਿਆਸ 17 ਸੈਂਟੀਮੀਟਰ ਹੈ ਅਤੇ ਇਸ 'ਤੇ ਪੁਰਤਗਾਲ ਦੇ ਰਾਜਾ ਮੈਨੁਏਲ-1(1495-1521) ਦਾ ਨਿੱਜੀ ਪ੍ਰਤੀਕ ਚਿੰਨ ਉਕੇਰਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਹ ਯੰਤਰ 1495 ਤੋਂ 1500 ਦੇ ਵਿਚਕਾਰ ਦਾ ਹੈ। ਸਾਲ 1503 ਵਿਚ ਡੁੱਬੀ ਇਸ ਕਿਸ਼ਤੀ ਦਾ ਨਾਂ ਐੱਸਮੇਰਾਲਡਾ ਹੈ, ਜੋ ਵਾਸਕੋ ਡੀ ਗਾਮਾ ਦੀ ਫਲੀਟ ਵਿਚ ਸ਼ਾਮਲ ਸੀ। ਸਕੈਨ ਦੀ ਮਦਦ ਨਾਲ ਯੰਤਰ ਦੇ ਕਿਨਾਰੇ 'ਤੇ ਪੰਜ ਡਿਗਰੀ 'ਤੇ ਕੁਝ ਚਿੰਨ ਉਕੇਰੇ ਗਏ ਹਨ। ਇਨ੍ਹਾਂ ਚਿੰਨ੍ਹਾਂ ਦੀ ਮਦਦ ਨਾਲ ਮਲਾਹ ਸੂਰਜੀ ਦੀ ਉੱਚਾਈ ਮਾਪਦੇ ਸਨ ਅਤੇ ਆਪਣੇ ਸਥਾਨ ਦਾ ਪਤਾ ਲਗਾਉਂਦੇ ਸਨ। ਇਸ ਤਰ੍ਹਾਂ ਉਹ ਸਮੁੰਦਰ ਵਿਚ ਆਪਣਾ ਰਸਤਾ ਖੋਜਦੇ ਸਨ।


Related News