ਜਦੋਂ ਮਿਹਨਤਕਸ਼ ਬਜ਼ੁਰਗ ਦੇ ਘਰ ਕਾਰ ਦੇਣ ਪਹੁੰਚ ਗਿਆ ਅਨਜਾਣ ਜੋੜਾ

12/12/2015 3:51:56 PM


ਲੰਡਨ— ਅੱਜ-ਕੱਲ੍ਹ ਲੋਕ ਜਿੱਥੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਨਹੀਂ ਪੁੱਛਦੇ ਉੱਥੇ ਇਸ ਜੋੜੇ ਨੇ ਅਨਜਾਣ ਬਜ਼ੁਰਗ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ। ਸੀਨ ਮੇਰਿਲ ਅਤੇ ਉਸ ਦੀ ਪਤਨੀ ਡੇਰੀਲਿਨ ਨੇ ਇਕ ਦਿਨ ਸੜਕ ''ਤੇ ਤੁਰੇ ਜਾਂਦੇ ਬਜ਼ੁਰਗ ਰਾਬਰਟ ਫੋਰਡ ਨੂੰ ਦੇਖਿਆ ਤਾਂ ਇਸ ਮਿਹਨਤਕਸ਼ ਬਜ਼ੁਰਗ ਨੂੰ ਦੇਖ ਕੇ ਉਨ੍ਹਾਂ ਦਾ ਦਿਲ ਪਸੀਜ਼ ਗਿਆ ਤੇ ਦੋਵੇਂ ਪਤੀ-ਪਤਨੀ ਫੋਰਡ ਦੇ ਘਰ ਉਸ ਨੂੰ ਕਾਰ ਗਿਫਟ ਕਰਨ ਲਈ ਚਲੇ ਗਏ।
ਇਸ ਜੋੜੇ ਦੇ ਮਨ ਵਿਚ ਰਾਬਰਟ ਨੂੰ ਕਾਰ ਦੇਣ ਦਾ ਵਿਚਾਰ ਉਸ ਸਮੇਂ ਆਇਆ ਜਦੋਂ ਉਨ੍ਹਾਂ ਨੇ ਲੰਬੀ ਦੂਰੀ ਤੈਅ ਕਰਕੇ ਉਸ ਨੂੰ ਪੈਦਲ ਘਰ ਜਾਂਦੇ ਦੇਖਿਆ। ਮੇਰਿਲ ਨੇ ਦੱਸਿਆ ਕਿ ਲਾਲ ਬੱਤੀ ਦੇ ਸਿਗਨਲ ''ਤੇ ਇਕ ਦਿਨ ਰਾਬਰਟ ਉਨ੍ਹਾਂ ਦੀ ਕਾਰ ਕੋਲੋਂ ਲੰਘਿਆ। ਉਹ ਦਿਨਭਰ ਦੀ ਮਿਹਨਤ ਤੋਂ ਬਾਅਦ ਕਾਫੀ ਥੱਕਿਆ ਹੋਇਆ ਲੱਗ ਰਿਹਾ ਸੀ। ਉਸ ਦੇ ਹੱਥ ਵਿਚ ਲੰਚ ਬਾਕਸ ਸੀ। ਉਸ ਨੂੰ ਦੇਖ ਜੋੜੇ ਨੂੰ ਖਿਆਲ ਆਇਆ ਕਿ ਕਿਉਂ ਨਾ ਕਾਰ ਦੇ ਕੇ ਉਸ ਦੀ ਮਦਦ ਕੀਤੀ ਜਾਵੇ। ਜਿਸ ਤੋਂ ਬਾਅਦ ਇਕ ਦਿਨ ਉਨ੍ਹਾਂ ਨੇ ਅਜਿਹਾ ਹੀ ਕੀਤਾ। ਫੋਰਡ ਇਕ ਸਕੂਲ ਵਿਚ ਕੇਅਰ ਟੇਕਰ ਦਾ ਕੰਮ ਕਰਦਾ ਸੀ। ਅਨਜਾਣ ਬਜ਼ੁਰਗ ਪ੍ਰਤੀ ਜੋੜੇ ਦੀ ਸ਼ਰਧਾ ਅਤੇ ਭਾਵਨਾਵਾਂ ਦੇਖ ਕੇ ਹਰ ਕੋਈ ਉਨ੍ਹਾਂ ਨੂੰ ਸਲਾਮ ਕਰ ਰਿਹਾ ਹੈ।

Kulvinder Mahi

This news is News Editor Kulvinder Mahi