3.6 ਕਰੋੜ ਸਾਲ ਬਾਅਦ ਫਿਰ ਤੋਂ ਜਿਊਂਦੇ ਹੋ ਗਏ ਸਮੁੰਦਰੀ ਜੀਵ

01/21/2020 9:29:54 PM

ਪੇਈਚਿੰਗ (ਅਨਸ) –ਜੈਵਿਕ ਵਿਲੋਪਨ ਤੋਂ 3.6 ਕਰੋੜ ਸਾਲ ਬਾਅਦ ਸਮੁੰਦਰੀ ਜੀਵ ਫਿਰ ਤੋਂ ਜਿਊਂਦੇ ਹੋਣ ਲੱਗੇ ਹਨ। ਮਾਹਿਰਾਂ ਨੇ ਇਹ ਪਤਾ ਲਾਇਆ ਹੈ ਕਿ 37.2 ਕਰੋੜ ਸਾਲ ਪਹਿਲਾਂ ਦੂਸਰੇ ਜੈਵਿਕ ਵਿਲੋਪਨ (ਜੀਵਾਂ ਦਾ ਵਿਲੁਪਤ ਹੋਣਾ) ਨਾਲ ਧਰਤੀ ’ਤੇ ਸਥਿਤ ਸਮੁੰਦਰ ਕਰੋੜਾਂ ਸਾਲਾਂ ਤਕ ਉਜਾੜ ਰਹੇ। ਪੂਰਬੀ ਚੀਨ ਦੇ ਚਿਆਂਗਸੂ ਸੂਬੇ ਦੀ ਰਾਜਧਾਨੀ ਨਾਨਚਿੰਗ ਸਥਿਤ ਚੀਨੀ ਵਿਗਿਆਨ ਅਕੈਡਮੀ ਦੇ ਭੂ-ਵਿਗਿਆਨ ਅਤੇ ਜੀਵਾਸ਼ਮ ਖੋਜ ਸੰਸਥਾ ਅਨੁਸਾਰ ਚੀਨ, ਫਰਾਂਸ ਅਤੇ ਬ੍ਰਿਟੇਨ ਦੇ ਮਾਹਿਰਾਂ ਤੋਂ ਗਠਿਤ ਇਕ ਪਾਰਟੀ ਨੇ ਹੁਣੇ ਜਿਹੇ ਪਤਾ ਲਾਇਆ ਹੈ ਕਿ 27.2 ਕਰੋੜ ਸਾਲ ਪਹਿਲਾਂ ਦੂਜੇ ਜੈਵਿਕ ਵਿਲੋਪਨ ਹੋਣ ਨਾਲ ਧਰਤੀ ’ਤੇ ਸਥਿਤ ਸਮੁੰਦਰ ਕਰੋੜਾਂ ਸਾਲਾਂ ਤਕ ਉਜਾੜ ਰਹੇ।

ਇਸ ਅਧਿਐਨ ਨਾਲ ਜੈਵਿਕ ਵਿਲੋਪਨ ਦੇ ਹੋਣ ਅਤੇ ਜਿਊਂਦੇ ਹੋਣ ਦੀ ਵਿਵਸਥਾ ’ਤੇ ਲੋਕਾਂ ਦੀ ਜਾਣਕਾਰੀ ਹੋਰ ਵਧੀ ਹੈ। ਚੀਨੀ ਖੋਜਕਰਤਾ ਯਾਓ ਯੁਏ ਨੇ ਕਿਹਾ ਕਿ ਜੇਕਰ ਹਾਲਾਤ ਦੀ ਵਿਵਸਥਾ ਤਬਾਹ ਹੁੰਦੀ ਹੈ ਤਾਂ ਬਹਾਲ ਹੋਣ ’ਚ ਇਕ ਲੰਬਾ ਸਮਾਂ ਲੱਗਦਾ ਹੈ ਅਤੇ ਭਾਰੀ ਕੀਮਤ ਚੁਕਉਣੀ ਪੈਂਦੀ ਹੈ। ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਵਾਤਾਵਰਣ ਦਾ ਸਨਮਾਨ ਕਰਨਾ ਚਾਹੀਦਾ ਹੈ।

Karan Kumar

This news is Content Editor Karan Kumar