ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵਲੋਂ ਪਹਿਲਾ ਘਰ ਖਰੀਦਣ ਵਾਲਿਆਂ ਲਈ ਨਵੀਂ ਯੋਜਨਾ ਦਾ ਐਲਾਨ

05/17/2022 3:52:46 PM

ਪਰਥ (ਪਿਆਰਾ ਸਿੰਘ ਨਾਭਾ): ਆਸਟ੍ਰੇਲੀਆ ਵਿਚ ਚੋਣ ਸਰਗਰਮੀਆਂ ਹੁਣ ਆਪਣੇ ਆਖਰੀ ਹਫ਼ਤੇ ਵਿੱਚ ਹਨ। ਚੋਣ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਨਵੀਂ ਯੋਜਨਾ ਦਾ ਐਲਾਨ ਕੀਤਾ। ਦਿਨ-ਪ੍ਰਤੀਦਿਨ ਵੱਧ ਰਹੀਆਂ ਘਰਾਂ ਦੀਆਂ ਕੀਮਤਾਂ ਦੇ ਚੱਲਦਿਆਂ ਪ੍ਰਧਾਨ ਮੰਤਰੀ ਸਕੌਟ ਮਾਰੀਸਨ ਦਾ ਕਹਿਣਾ ਹੈ ਕਿ ਜੇਕਰ ਗੱਠਜੋੜ ਮੁੜ ਤੋਂ ਜਿੱਤਦਾ ਹੈ ਤਾਂ ਪਹਿਲੇ ਘਰ ਦੇ ਖਰੀਦਦਾਰ, ਜਾਇਦਾਦ ਲੈਣ ਸਮੇਂ ਆਪਣੇ ਸੁਪਰਅਨੂਏਸ਼ਨ ਦੇ 40 ਫੀਸਦ ਹਿੱਸੇ ਵਿੱਚੋਂ 50,000 ਡਾਲਰ ਤੱਕ ਦੀ ਵਰਤੋਂ ਕਰ ਸਕਣਗੇ।

ਪੜ੍ਹੋ ਇਹ ਅਹਿਮ ਖ਼ਬਰ- 21ਵੀਂ ਸਦੀ 'ਚ ਦੁਨੀਆ ਦੀ ਅਗਵਾਈ ਕਰਨ ਲਈ ਬਿਹਤਰ ਸਥਿਤੀ 'ਚ ਅਮਰੀਕਾ : ਬਾਈਡੇਨ

ਉੱਧਰ ਗਠਜੋੜ ਵੱਲੋਂ ਵੀ ਅਧਿਕਾਰਿਤ ਤੌਰ ‘ਤੇ ਚੌਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਲਿਬਰਲ-ਨੈਸ਼ਨਲ ਪਾਰਟੀ ਵੱਲੋਂ ਬ੍ਰਿਸਬੇਨ ‘ਚ ਚੋਣ ਮੁਹਿੰਮ ਦੇ ਅਧਿਕਾਰਿਤ ਤੌਰ ‘ਤੇ ਉਦਘਾਟਨ ਸਮੇਂ ਕਾਫੀ ਉਤਸ਼ਾਹ ਨਜ਼ਰ ਆਇਆ। ਟੋਨੀ ਐਬੋਟ ਵੱਲੋਂ 2013 ‘ਚ ਚੋਣਾਂ ਜਿੱਤਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪਾਰਟੀ ਨੇ ਕੁਈਨਜ਼ਲੈਂਡ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਹ ਇੱਕ ਅਜਿਹਾ ਰਾਜ ਹੈ ਜੋ ਸਰਕਾਰ ਦੇ ਮੁੜ ਚੋਣਾਂ ਦੀਆਂ ਸੰਭਾਵਨਾਵਾਂ ਲਈ ਮਹੱਤਵਪੂਰਣ ਹੋਵੇਗਾ। 

Vandana

This news is Content Editor Vandana