ਸਕਾਟਲੈਂਡ: ਡੁੰਡੀ ਦਾ ਅਜਾਇਬ ਘਰ ਬਣੇਗਾ ਡਿਜ਼ਾਈਨ ਦਾ ਰਾਸ਼ਟਰੀ ਕੇਂਦਰ

03/13/2021 3:02:48 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਦੇ ਡੁੰਡੀ ਵਿਚ ਸਥਿਤ 'ਵੀ ਐਂਡ ਏ ਮਿਊਜ਼ੀਅਮ' ਅਗਲੇ ਤਿੰਨ ਸਾਲਾਂ ਵਿੱਚ ਡਿਜ਼ਾਈਨ ਲਈ ਇੱਕ ਰਾਸ਼ਟਰੀ ਕੇਂਦਰ 'ਚ ਵਿਕਸਿਤ ਹੋਣ ਜਾ ਰਿਹਾ ਹੈ। ਇਹ ਅਜਾਇਬ ਘਰ ਸਕਾਟਲੈਂਡ ਦੇ ਸਭ ਤੋਂ ਵੱਡੇ ਸਰੋਤਾਂ ਵਿਚੋਂ ਇਕ ਡਿਜ਼ਾਈਨ ਦੀ ਸਥਿਤੀ ਬਣਾਉਣ ਅਤੇ ਦੇਸ਼ ਦੀ ਡਿਜ਼ਾਈਨ ਸਮਰੱਥਾ ਨੂੰ ਵਿਕਸਿਤ ਕਰਨ ਲਈ ਸਥਾਨਕ, ਕੌਮੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਭਾਈਵਾਲੀ ਲਈ ਕੰਮ ਕਰੇਗਾ। ਸਕਾਟਲੈਂਡ ਦੀ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ ਇਹ ਅਜਾਇਬ ਘਰ ਸਕਾਟਲੈਂਡ ਦੀ ਕੋਵਿਡ -19 ਤੋਂ ਲੰਮੇ ਸਮੇਂ ਦੀ ਆਰਥਿਕ ਅਤੇ ਸਮਾਜਿਕ ਰਿਕਵਰੀ ਵਿਚ ਡਿਜ਼ਾਈਨ ਦੀ ਭੂਮਿਕਾ ਨੂੰ ਵੇਖੇਗਾ।

ਸਕਾਟਲੈਂਡ ਦੀ ਸਰਕਾਰ ਇਕ ਸਾਲ ਵਿਚ 1 ਮਿਲੀਅਨ ਪੌਂਡ ਤੋਂ ਇਲਾਵਾ, ਸਕਾਟਲੈਂਡ ਦੇ ਡਿਜ਼ਾਈਨ ਅਜਾਇਬ ਘਰ ਅਤੇ ਡਿਜ਼ਾਈਨ ਕੇਂਦਰ ਦੇ ਤੌਰ 'ਤੇ ਵੀ ਐਂਡ ਏ ਡੰਡੀ ਦੇ ਕੰਮਾਂ ਵਾਸਤੇ ਇਸ ਨੂੰ ਤਿੰਨ ਸਾਲਾਂ ਲਈ ਇਕ ਸਾਲ ਵਿਚ 2 ਮਿਲੀਅਨ ਪੌਂਡ ਦਾ ਵਾਧੂ ਫੰਡ ਵੀ ਮੁਹੱਈਆ ਕਰਵਾ ਰਹੀ ਹੈ। ਇਸ ਅਜਾਇਬ ਘਰ ਦੇ ਨਿਰਦੇਸ਼ਕ ਲਿਓਨੀ ਬੈੱਲ ਅਨੁਸਾਰ ਡਿਜ਼ਾਇਨ ਰਚਨਾਤਮਕਤਾ ਦਾ ਸਭ ਤੋਂ ਪਹੁੰਚਯੋਗ ਰੂਪ ਹੈ। 

ਇਹ ਵਿਸ਼ਵ ਨੂੰ ਸਮਝਣ ਅਤੇ ਇਸ ਨੂੰ ਬਿਹਤਰ ਢੰਗ ਨਾਲ ਬਦਲਣ ਦਾ ਇਕ ਤਰੀਕਾ ਹੈ ਅਤੇ ਸਕਾਟਲੈਂਡ ਦਾ ਅਮੀਰ ਇਤਿਹਾਸ ਦਰਸਾਉਂਦਾ ਹੈ ਕਿ ਡਿਜ਼ਾਇਨ ਤਰੱਕੀ, ਅਰਥ ਅਤੇ ਖੁਸ਼ਹਾਲੀ ਲਿਆਉਂਦਾ ਹੈ। ਬੈੱਲ ਨੇ ਦੱਸਿਆ ਕਿ ਵੀ ਐਂਡ ਏ ਦੇ ਮੌਜੂਦਾ ਪ੍ਰਾਜੈਕਟਾਂ ਦੀ ਸਫਲਤਾ ਦੇ ਅਧਾਰ ਤੇ, ਇਸ ਸਾਲ ਦੇ ਅੰਤ ਵਿਚ ਕਈ ਨਵੇਂ ਡਿਜ਼ਾਈਨ ਸਾਂਝੇਦਗੀਆਂ ਦਾ ਐਲਾਨ ਕੀਤਾ ਜਾਵੇਗਾ। ਵੀ ਐਂਡ ਏ ਡੰਡੀ 15 ਸਤੰਬਰ 2018 ਨੂੰ ਖੋਲ੍ਹਿਆ ਗਿਆ ਸੀ ਅਤੇ ਇਸ ਨੇ ਆਪਣੇ ਪਹਿਲੇ 500 ਦਿਨਾਂ ਵਿਚ ਇਕ ਮਿਲੀਅਨ ਦਰਸ਼ਕਾਂ ਦਾ ਸਵਾਗਤ ਕੀਤਾ ਸੀ। ਇਹ ਮੌਜੂਦਾ ਸਮੇਂ ਤਾਲਾਬੰਦੀ ਪਾਬੰਦੀਆਂ ਕਾਰਨ ਇਹ ਬੰਦ ਹੈ ਪਰ 2021 ਵਿਚ ਇਸ ਨੂੰ ਮੁੜ ਖੋਲ੍ਹਿਆ ਜਾਵੇਗਾ।

DIsha

This news is Content Editor DIsha