ਕੈਦੀ ਦੀ ਰਿਹਾਈ ਹੁੰਦੇ ਹੀ ਮਹਿਲਾ ਕਰਮਚਾਰੀ ਨੇ ਛੱਡੀ ਨੌਕਰੀ, ਦਿਸੇ ਇਕੱਠੇ

10/09/2018 5:24:50 PM

ਈਡਨਬਰਗ (ਬਿਊਰੋ)— ਸਕਾਟਲੈਂਡ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜੇਲ ਵਿਚ ਕੰਮ ਕਰਦੀ ਇਕ ਮਹਿਲਾ ਸੁਰੱਖਿਆ ਕਰਮਚਾਰੀ ਨੇ ਅਚਾਨਕ ਉਦੋਂ ਨੌਕਰੀ ਛੱਡ ਦਿੱਤੀ, ਜਦੋਂ ਇਕ ਪੁਰਸ਼ ਕੈਦੀ ਦੀ ਰਿਹਾਈ ਹੋਈ ਸੀ। ਦਿਲਚਸਪ ਗੱਲ ਇਹ ਹੈ ਕਿ ਥੋੜ੍ਹੇ ਸਮੇਂ ਬਾਅਦ ਦੋਵੇਂ ਇਕੱਠੇ ਨਜ਼ਰ ਆਏ ਹਨ। ਇਹ ਮਾਮਲਾ ਸਕਾਟਲੈਂਡ ਦੇ ਵੈਸਟ ਲੋਥੀਅਨ ਦਾ ਹੈ। ਇੱਥੇ ਐਡੀਵੇਲ ਜੇਲ ਵਿਚ 24 ਸਾਲਾ ਕ੍ਰਿਸਟੀ ਡੇਵਿਡਸਨ ਜੇਲ ਦੀ ਸੁਰੱਖਿਆ ਗਾਰਡ ਦੇ ਤੌਰ 'ਤੇ ਕੰਮ ਕਰ ਰਹੀ ਸੀ। ਇਸੇ ਜੇਲ ਵਿਚ 31 ਸਾਲਾ ਜੇਮੀ ਬੰਟਿੰਗ ਨਾ ਦਾ ਅਪਰਾਧੀ ਬੰਦ ਸੀ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਸੋਸ਼ਲ ਸਾਈਟ 'ਤੇ ਦੋਹਾਂ ਦੀ ਤੁਰਕੀ ਵਿਚ ਸਮਾਂ ਬਿਤਾਉਂਦੇ ਦੀ ਤਸਵੀਰ ਸਾਹਮਣੇ ਆਈ। ਜੋੜੇ ਨੇ ਇਕ ਤਸਵੀਰ ਨਾਲ ਲਿਖਿਆ—ਮੇਰੀ ਜ਼ਿੰਦਗੀ ਦੇ ਸਭ ਤੋਂ ਸ਼ਾਨਦਾਰ ਦੋ ਹਫਤੇ।

ਜੇਲ ਦੇ ਅਧਿਕਾਰੀਆਂ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਲੋਕਾਂ ਦੇ ਨਿੱਜੀ ਮਾਮਲਿਆਂ ਵਿਚ ਦਖਲ ਨਹੀਂ ਦਿੰਦੇ ਪਰ ਸੋਸ਼ਲ ਸਾਈਟ 'ਤੇ ਕਈ ਲੋਕ ਟਾਈਮਿੰਗ ਨੂੰ ਲੈ ਕੇ ਸਵਾਲ ਕਰ ਰਹੇ ਹਨ ਕੀ ਜੇਲ ਵਿਚ ਵੀ ਦੋਹਾਂ ਵਿਚਕਾਰ ਕੁਝ ਹੋਇਆ ਹੋਵੇਗਾ। ਜੇਮੀ ਦੀ ਰਿਹਾਈ ਅਤੇ ਕ੍ਰਿਸਟੀ ਦਾ ਨੌਕਰੀ ਛੱਡਣਾ ਦੋਵੇਂ ਘਟਨਾਵਾਂ ਜੁਲਾਈ ਵਿਚ ਹੋਈਆਂ ਸਨ। ਜੋੜੇ ਨੇ ਸੋਸ਼ਲ ਸਾਈਟ 'ਤੇ ਨਿੱਜੀ ਪਲਾਂ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਕ ਸੂਤਰ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਜਦੋਂ ਕ੍ਰਿਸਟੀ ਕੰਮ ਕਰ ਰਹੀ ਸੀ ਉਦੋਂ ਹੀ ਦੋਹਾਂ ਵਿਚਕਾਰ ਜ਼ਰੂਰ ਕੁਝ ਹੋਇਆ ਹੋਵੇਗਾ।