ਸਕਾਟਲੈਂਡ: ਹਿੰਸਕ ਅਪਰਾਧਾਂ ''ਚ 10 ਸਾਲਾਂ ਦੌਰਾਨ ਆਈ ਤਕਰੀਬਨ 40% ਗਿਰਾਵਟ

03/17/2021 2:37:10 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਹੁੰਦੇ ਹਿੰਸਕ ਜੁਰਮਾਂ 'ਚ ਸਾਲ 2008 ਤੋਂ ਹੁਣ ਤੱਕ 39% ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਕਾਟਲੈਂਡ ਦੇ ਕ੍ਰਾਈਮ ਐਂਡ ਜਸਟਿਸ ਸਰਵੇ ਦੇ ਅਨੁਸਾਰ ਸਾਲ 2019-20 ਵਿੱਚ ਸਕਾਟਲੈਂਡ ਵਿੱਚ ਹੋਏ ਕੁੱਲ 563,000 ਅਪਰਾਧਾਂ ਵਿੱਚੋਂ 194,000 ਹਿੰਸਕ ਅਪਰਾਧ ਹੋਏ ਹਨ, ਜੋ ਕਿ ਸਾਰੇ ਜੁਰਮਾਂ ਦਾ 34% ਹਨ। 

ਇਸ ਸਰਵੇਖਣ ਵਿੱਚ ਅਪ੍ਰੈਲ 2019 ਤੋਂ ਮਾਰਚ 2020 ਦਰਮਿਆਨ ਸਕਾਟਲੈਂਡ ਦੇ 5,568 ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਸ ਅਨੁਸਾਰ ਇਸ ਸਮੇਂ ਹਿੰਸਕ ਅਪਰਾਧਾਂ ਦੀ ਗਿਣਤੀ 2008-09 ਦੀ 317,000 ਗਿਣਤੀ ਨਾਲੋਂ ਘਟ ਗਈ ਹੈ, ਜਦੋਂ ਕਿ ਬਾਲਗ਼ ਵਿਅਕਤੀ ਜੋ ਅਪਰਾਧ ਦਾ ਸ਼ਿਕਾਰ ਸਨ, ਦਾ ਅਨੁਪਾਤ ਵੀ 20.4% ਤੋਂ 11.9% 'ਤੇ ਆ ਗਿਆ ਹੈ। ਇਹਨਾਂ ਹਿੰਸਕ ਅਪਰਾਧਾਂ ਵਿੱਚ 73 ਪ੍ਰਤੀਸ਼ਤ ਅਜਿਹੇ ਹਮਲੇ ਹਨ, ਜਿਹਨਾਂ ਦੇ ਨਤੀਜੇ ਵਜੋਂ ਸੱਟ ਨਹੀ ਲੱਗੀ ਜਦਕਿ 10% ਹਮਲਿਆਂ ਵਿੱਚ ਸੱਟਾਂ ਲੱਗੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਚੀਨ ਨਾਲ ਕੈਨੇਡਾ ਦੇ ਸੰਬੰਧ ਸੁਧਰਨ ਦੀ ਆਸ, ਕੈਨੇਡੀਅਨ ਲੋਕਾਂ ਨੇ ਰੱਖੀ ਇਹ ਰਾਏ

ਇਸ ਦੇ ਇਲਾਵਾ ਗੰਭੀਰ ਹਮਲੇ 6% ਤੇ ਲੁੱਟ ਨਾਲ ਸੰਬੰਧਿਤ 5% ਹਮਲੇ ਹਨ। ਸਾਲ 2008-09 ਤੋਂ 2019-20 ਤੱਕ ਇਸ ਰਿਪੋਰਟ ਅਨੁਸਾਰ 16 ਸਾਲ ਦੀ ਉਮਰ 'ਚ 1.5% ਤੋਂ 2% ਤੱਕ ਜਬਰਦਸਤੀ ਜਿਨਸੀ ਸੰਬੰਧਾਂ ਦੀ ਕੋਸ਼ਿਸ਼ ਦੇ ਅਨੁਪਾਤ ਵਿੱਚ ਵਾਧਾ ਹੋਇਆ ਹੈ। ਜਾਇਦਾਦ ਸੰਬੰਧੀ ਅਪਰਾਧ ਜਿਵੇਂ ਕਿ ਚੋਰੀ ਅਤੇ ਭੰਨਤੋੜ ਦੀ ਗਿਣਤੀ ਵੀ ਸਾਲ 2008-09 ਤੋਂ ਹੁਣ ਤੱਕ ਤਕਰੀਬਨ ਅੱਧ ਹੋ ਗਈ ਹੈ। ਹਾਲ ਹੀ ਦੇ ਇੱਕ ਸਾਲ ਵਿੱਚ ਇਹ ਅੰਦਾਜ਼ਨ 728,000 ਤੋਂ ਘਟ ਕੇ 369,000 ਰਹਿ ਗਈ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana