ਭਾਰਤ ਦੇ ਬਾਅਦ ਹੁਣ ਇਸ ਦੇਸ਼ ਦੇ ਵਿਦਿਆਰਥੀਆਂ ਨੇ ਕੀਤੀ ''ਬੀਫ ਬੈਨ'' ਦੀ ਮੰਗ

02/10/2020 10:51:01 AM

ਐਡਿਨਬਰਗ (ਬਿਊਰੋ): ਭਾਰਤ ਦੇ ਬਾਅਦ ਦੁਨੀਆ ਦੇ ਕਈ ਦੇਸ਼ਾਂ ਵਿਚ ਬੀਫ ਬੈਨ ਦੀ ਮੰਗ ਉੱਠ ਰਹੀ ਹੈ। ਹੁਣ ਸਕਾਟਲੈਂਡ ਵਿਚ ਵੀ ਵਿਦਿਆਰਥੀਆਂ ਨੇ ਬੀਫ 'ਤੇ ਪਾਬੰਦੀ ਲਗਾਉਣ ਦਾ ਸਮਰਥਨ ਕੀਤਾ ਹੈ। ਸਕਾਟਲੈਂਡ ਦੇ ਵਿਦਿਆਰਥੀਆਂ ਨੇ ਤਰਕ ਦਿੱਤਾ ਕਿ ਵਾਤਵਾਰਨ ਸੁਰੱਖਿਆ ਦੇ ਲਿਹਾਜ ਨਾਲ ਇਹ ਬਹੁਤ ਜ਼ਰੂਰੀ ਕਦਮ ਹੈ। ਜਾਣਕਾਰੀ ਮਿਲ ਰਹੀ ਹੈ ਕਿ ਐਡਿਨਬਰਗ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬੀਫ ਬੈਨ ਨੂੰ ਸਮਰਥਨ ਦਿੰਦੇ ਹੋਏ ਇਸ ਦੇ ਪੱਖ ਵਿਚ ਵੋਟਿੰਗ ਕੀਤੀ। 

ਜਾਣਕਾਰੀ ਮੁਤਾਬਕ ਹੁਣ ਤੱਕ ਐਡਿਨਬਰਗ ਯੂਨੀਵਰਸਿਟੀ ਦੇ ਰੈਸਟੋਰੈਂਟਾਂ ਅਤੇ ਹੋਰ ਸਟਾਲਾਂ 'ਤੇ ਬੀਫ ਦੀ ਵਿਕਰੀ ਹੁੰਦੀ ਸੀ। ਇਸ ਨੂੰ ਰੋਕਣ ਲਈ ਵਿਦਿਆਰਥੀ ਸੰਘ ਨੇ ਇਕ ਬਹਿਸ ਦਾ ਵੀ ਆਯੋਜਨ ਕੀਤਾ ਸੀ ਜਿਸ ਦੇ ਬਾਅਦ ਵੋਟਿੰਗ ਕਰਵਾਈ ਗਈ। ਵਿਦਿਆਰਥੀ ਸੰਘ ਹੀ ਯੂਨੀਵਰਸਿਟੀ ਵਿਚ ਰੈਸਟੋਰੈਂਟ ਅਤੇ ਸਟਾਲਾਂ ਸੰਚਾਲਿਤ ਕਰਦਾ ਹੈ। ਭਾਵੇਂਕਿ ਇਸ ਪਾਬੰਦੀ ਦੀ ਗੱਲ ਉਦੋਂ ਉੱਠੀ ਜਦੋਂ ਏਲੀ ਸਿਲਵਰਸਟੀਨ ਨਾਮ ਦੀ ਵਿਦਿਆਰਥਣ ਨੇ ਬੀਫ ਬੈਨ ਦਾ ਪ੍ਰਸਤਾਵ ਰੱਖਿਆ ਸੀ। 

ਏਲੀ ਦੇ ਪ੍ਰਸਤਾਵ ਦਾ ਕਰੀਬ 570 ਵਿਦਿਆਰਥੀਆਂ ਨੇ ਸਮਰਥਨ ਕੀਤਾ। ਕੈਂਪਸ ਦੇ ਪ੍ਰੋਗਰਾਮਾਂ ਵਿਚ ਬੀਫ ਦਿੱਤਾ ਜਾਵੇ ਜਾਂ ਨਹੀਂ ਇਸ 'ਤੇ ਵੀ ਚਰਚਾ ਹੋਈ। ਇਹ ਪ੍ਰਸਤਾਵ ਪਾਸ ਹੋ ਜਾਣ ਦੇ ਬਾਅਦ ਪੂਰੀ ਯੂਨੀਵਰਸਿਟੀ ਵਿਚ ਇਸ ਨੂੰ ਲੈ ਕੇ ਆਨਲਾਈਨ ਵੋਟਿੰਗ ਕਰਵਾਏਗੀ।


Vandana

Content Editor

Related News