ਸਕਾਟਲੈਂਡ ਦੇ ਸਕੂਲਾਂ ''ਚ ਹੋਵੇਗੀ 15 ਮਾਰਚ ਤੋਂ ਵਿਦਿਆਰਥੀਆਂ ਦੀ ਵਾਪਸੀ

03/04/2021 4:09:10 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਈਸਟਰ ਦੀਆਂ ਛੁੱਟੀਆਂ ਤੋਂ ਬਾਅਦ ਸਕਾਟਲੈਂਡ ਦੇ ਸਾਰੇ ਸਕੂਲ ਵਿਦਿਆਰਥੀ ਕਲਾਸਾਂ ਵਿੱਚ ਵਾਪਸ ਜਾਣਗੇ। ਇਸ ਸੰਬੰਧੀ ਪਹਿਲੀ ਮੰਤਰੀ ਨੇ ਹੋਲੀਰੂਡ ਵਿੱਚ ਆਪਣੀ ਤਾਲਾਬੰਦੀ ਅਪਡੇਟ ਦੌਰਾਨ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ 15 ਮਾਰਚ ਤੱਕ ਪੂਰਾ ਸਮਾਂ ਸਕੂਲ ਵਾਪਸੀ ਦੀ ਜਾਣਕਾਰੀ ਦਿੱਤੀ ਜਦਕਿ ਪ੍ਰਾਇਮਰੀ 1-3 ਤੱਕ ਦੇ ਵਿਦਿਆਰਥੀ ਪਹਿਲਾਂ ਤੋਂ ਹੀ ਸਕੂਲਾਂ ਵਿਚ ਵਾਪਸ ਆ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖਬਰ- ਮੇਗਨ 'ਤੇ ਸਟਾਫ ਨੂੰ ਧਮਕਾਉਣ ਨੂੰ ਲੱਗੇ ਦੋਸ਼ਾਂ ਦੀ ਜਾਂਚ ਕਰੇਗਾ ਬਰਮਿੰਘਮ ਪੈਲੇਸ

ਇਸ ਤਾਰੀਖ਼ ਤੋਂ ਸੈਕੰਡਰੀ ਵਿਦਿਆਰਥੀ ਵੀ ਈਸਟਰ ਬਰੇਕ ਤੋਂ ਬਾਅਦ ਆਪਣੀ ਪੂਰੀ ਵਾਪਸੀ ਕਰਨ ਤੋਂ ਪਹਿਲਾਂ ਸਕੂਲ ਵਿੱਚ ਕੁਝ ਸਮਾਂ ਬਿਤਾਉਣਗੇ। ਸਟਰਜਨ ਅਨੁਸਾਰ ਸਾਰੇ ਸਥਾਨਕ ਅਧਿਕਾਰੀ ਘੱਟੋ ਘੱਟ ਈਸਟਰ ਤੱਕ  ਸੈਕੰਡਰੀ ਸਕੂਲਾਂ ਵਿੱਚ 2 ਮੀਟਰ ਦੀ ਸਰੀਰਕ ਦੂਰੀ ਦੀ ਮੌਜੂਦਾ ਜ਼ਰੂਰਤਾਂ ਦਾ ਪਾਲਣ ਕਰਦੇ ਰਹਿਣਗੇ ਅਤੇ ਸੈਕੰਡਰੀ ਸਕੂਲ ਵਾਪਸ ਲੱਗਣ 'ਤੇ ਹਰ ਸਮੇਂ ਚਿਹਰੇ ਨੂੰ ਮਾਸਕ ਨਾਲ ਢਕਣ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ ਪ੍ਰਾਇਮਰੀ, ਸੈਕੰਡਰੀ ਅਤੇ ਸਪੈਸ਼ਲ ਸਕੂਲਾਂ ਵਿੱਚ ਸਾਰੇ ਸਕੂਲ ਸਟਾਫ ਅਤੇ ਸਾਰੇ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਦੋ-ਹਫ਼ਤੇ ਦੇ ਕੋਰੋਨਾ ਫਲੋ ਟੈਸਟ ਜਾਰੀ ਰੱਖੇ ਜਾਣਗੇ।

ਨੋਟ- ਸਕਾਟਲੈਂਡ ਵਿਚ 15 ਮਾਰਚ ਤੋਂ ਖੁੱਲਣਗੇ ਸਕੂਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana