ਗਲਾਸਗੋ ਦੇ ਜਾਰਜ ਸਕੁਏਅਰ ਸੂਪ ਕਿਚਨ ਦੀ ਫੋਟੋ ਨੇ ਬੇਘਰੇ ਲੋਕਾਂ ਲਈ ਇਕੱਠੇ ਕੀਤੇ 62 ਹਜ਼ਾਰ ਪੌਂਡ

02/12/2021 2:42:27 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਗਲਾਸਗੋ ਵਿੱਚ ਬੇਘਰੇ ਲੋਕਾਂ ਦੁਆਰਾ ਭਾਰੀ ਬਰਫ਼ਬਾਰੀ ਵਿੱਚ ਜਾਰਜ ਸਕੁਏਰ ਵਿਖੇ ਸੂਪ ਕਿਚਨ ਅੱਗੇ ਲੱਗੀ ਕਤਾਰ ਦੀ ਫੋਟੋ ਦੇ ਵਾਇਰਲ ਹੋਣ ਤੋਂ ਬਾਅਦ, ਗਲਾਸਗੋ ਦੀ ਇੱਕ ਬੇਘਰੇ ਅਤੇ ਕਮਜ਼ੋਰ ਲੋਕਾਂ ਦੀ ਅਬਾਦੀ ਨੂੰ ਭੋਜਨ ਦੇਣ ਵਾਲੇ ਇੱਕ ਕਮਿਊਨਿਟੀ ਸੰਸਥਾ ਲਈ ਤਕਰੀਬਨ 62,000 ਪੌਂਡ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ ਹੈ। ਸੋਮਵਾਰ ਰਾਤ ਨੂੰ ਸੈਂਕੜੇ ਲੋਕ ਸੂਪ ਕਿਚਨ ਸਾਹਮਣੇ ਬਰਫ਼ਬਾਰੀ ਅਤੇ ਠੰਢ ਵਿੱਚ ਕਤਾਰਾਂ 'ਚ ਲੱਗੇ ਹੋਏ ਸਨ, ਜਿਸ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਫੋਟੋ ਨੂੰ ਲੋਕਾਂ ਦੁਆਰਾ ਹੈਰਾਨੀਜਨਕ ਦੱਸਿਆ ਗਿਆ ਅਤੇ ਇਸ ਸਾਂਝੀ ਕੀਤੀ ਤਸਵੀਰ ਨਾਲ ਸੈਂਕੜੇ ਗਲਾਸਗੋ ਵਾਸੀਆਂ ਨੇ ਬੇਘਰੇ ਲੋਕਾਂ ਦੀ ਸਹਾਇਤਾ ਲਈ ਹਜ਼ਾਰਾਂ ਪੌਂਡ ਦਾਨ ਲਈ ਦਿੱਤੇ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਟਕਰਾਈਆਂ 130 ਤੋਂ ਵੱਧ ਗੱਡੀਆਂ, 6 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ (ਵੀਡੀਓ ਤੇ ਤਸਵੀਰਾਂ)

ਬੁੱਧਵਾਰ ਤੱਕ ਗਲਾਸਗੋ ਦੀ ਕਾਈਂਡਨੈਸ ਹੋਮਲੈੱਸ ਸਟ੍ਰੀਟ ਟੀਮ ਕੋਲ ਕੁੱਲ 52 ਹਜ਼ਾਰ ਪੌਂਡ ਇਕੱਠੇ ਹੋਏ ਸਨ ਜੋ ਕਿ ਵੀਰਵਾਰ ਤੱਕ 62,004 ਪੌਂਡ ਤੱਕ ਹੋ ਗਈ ਸੀ। ਇਸ ਸੰਸਥਾ ਦੀ ਟੀਮ ਬੇਘਰੇ ਜਾਂ ਵਿੱਤੀ ਸੰਘਰਸ਼ ਕਰ ਰਹੇ ਲੋਕਾਂ ਲਈ ਭੋਜਨ, ਕੱਪੜੇ, ਪਖਾਨੇ ਆਦਿ ਦੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ। ਇਸ ਦੇ ਇਲਾਵਾ ਇਹਨਾਂ ਦੁਆਰਾ ਜਾਰਜ ਸਕੁਏਅਰ 'ਤੇ ਹਫ਼ਤੇ ਵਿੱਚ ਚਾਰ ਦਿਨ ਇੱਕ ਸੂਪ ਕਿਚਨ ਚਲਾਉਣ ਅਤੇ ਲੰਡਨ ਰੋਡ 'ਤੇ ਇੱਕ ਦਾਨ ਕੇਂਦਰ ਤੋਂ ਖਾਣੇ ਦੇ ਪਾਰਸਲ ਦੇਣ ਦੇ ਨਾਲ ਲੋਕਾਂ ਨੂੰ ਗਲੀਆਂ ਵਿੱਚੋਂ ਕਿਸੇ ਸਥਿਰ ਰਿਹਾਇਸ਼ ਵਿੱਚ ਜਾਣ ਲਈ ਫਰਨੀਚਰ ਵੀ ਦਿੱਤਾ ਜਾਂਦਾ ਹੈ। ਇਸ ਸੰਸਥਾ ਦੇ ਤਕਰੀਬਨ 25 ਵਲੰਟੀਅਰਾਂ ਨੇ ਸੋਮਵਾਰ ਨੂੰ ਸੈਂਕੜੇ ਬੇਘਰਾਂ ਲੋਕਾਂ ਨੂੰ ਖਾਣਾ ਖੁਆਉਣ ਲਈ ਵੀ ਕੰਮ ਕੀਤਾ।


Vandana

Content Editor

Related News