ਸਕਾਟਲੈਂਡ ''ਚ ਇਸ ਸਾਲ ਦੀ ਪਹਿਲੀ ਬਰਫ਼ਬਾਰੀ ਨੇ ਦਿੱਤੀ ਦਸਤਕ

12/03/2020 3:59:35 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕਿਹਾ ਜਾਂਦਾ ਹੈ ਕਿ ਦੂਰ ਵੱਜਦੇ ਢੋਲ ਹੀ ਮਨ ਨੂੰ ਮੋਂਹਦੇ ਹਨ। ਕੰਨਾਂ ਨੇੜੇ ਡੱਗਾ ਲੱਗ ਰਿਹਾ ਹੋਵੇ ਤਾਂ ਕੰਨ ਪਾਟਣ ਲਗਦੇ ਹਨ। ਇਸੇ ਤਰ੍ਹਾਂ ਹੀ ਰੂੰਅ ਦੇ ਫੰਬਿਆਂ ਵਰਗੀ ਬਰਫ਼ ਤਸਵੀਰਾਂ ਵਿੱਚ ਤਾਂ ਬਹੁਤ ਸੋਹਣੀ ਲਗਦੀ ਹੈ ਪਰ ਇਹਨਾਂ ਕੁਦਰਤੀ ਨਜ਼ਾਰਿਆਂ ਦੇ ਨੁਕਸਾਨ ਉੱਥੇ ਰਹਿਣ ਵਾਲੇ ਵਧੇਰੇ ਜਾਣਦੇ ਹਨ। ਬਰਤਾਨੀਆ ਭਰ ਵਿੱਚੋਂ ਸਕਾਟਲੈਂਡ ਠੰਡੇ ਮੌਸਮ ਦੇ ਮਾਮਲੇ ਵਿੱਚ ਮੋਹਰੀ ਰਹਿੰਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਇਵਾਂਕਾ ਟਰੰਪ ਤੋਂ ਗੈਰ ਲਾਭਕਾਰੀ ਫੰਡ ਦੀ ਦੁਰਵਰਤੋਂ ਮਾਮਲੇ 'ਚ ਪੁੱਛਗਿੱਛ

ਮੌਸਮ ਵਿਭਾਗ ਵੱਲੋਂ ਕੱਲ੍ਹ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਸਕਾਟਲੈਂਡ ਵਿੱਚ ਬਰਫ਼ਬਾਰੀ ਹੋ ਸਕਦੀ ਹੈ ਤੇ ਲੋਕ ਤੁਰਨ ਫਿਰਨ, ਵਾਹਨ ਚਲਾਉਣ ਸਮੇਂ ਸਾਵਧਾਨੀ ਤੋਂ ਕੰਮ ਲੈਣ। ਸਵੇਰੇ ਉਠਦਿਆਂ ਸਾਰ ਹੀ ਸੜਕਾਂ, ਗੱਡੀਆਂ ਬਰਫ਼ ਨਾਲ ਲੱਦੀਆਂ ਪਈਆਂ ਸਨ। ਘਰ ਘਰ ਲੋਕ ਕਾਰਾਂ ਦੇ ਸ਼ੀਸ਼ਿਆਂ ਤੋਂ ਬਰਫ ਲਾਹੁਣ ਦੇ ਕੰਮ 'ਚ ਰੁੱਝੇ ਹੋਏ ਸਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੇਸਾਇਡ, ਫਾਈਫ, ਹਾਈਲੈਂਡਜ, ਐਡਿਨਬਰਾ, ਲਨਾਰਕਸ਼ਾਇਰ ਆਦਿ ਇਲਾਕਿਆਂ ਵਿੱਚ ਬਰਫ਼ਬਾਰੀ ਗੰਭੀਰ ਰੂਪ ਵੀ ਧਾਰ ਸਕਦੀ ਹੈ ਤੇ ਕੁਝ ਇਲਾਕਿਆਂ ਵਿੱਚ 10 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਸੰਭਾਵਨਾ ਹੈ।

Vandana

This news is Content Editor Vandana