ਸਕਾਟਲੈਂਡ ਦੀ ਫਸਟ ਮਿਨਿਸਟਰ ਨੇ ਜੌਰਜ ਲਈ ਇਕੱਠ ਨਾ ਕਰਨ ਦੀ ਕੀਤੀ ਬੇਨਤੀ

06/03/2020 5:18:04 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਜਾਰਜ ਫਲਾਇਡ ਦੀ ਮੌਤ 'ਤੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕੋਰੋਨਾਵਾਇਰਸ ਤੋਂ ਬਚਾਅ ਲਈ ਸਰੀਰਕ ਇਕੱਠ ਕਰਨ ਦਾ ਬਦਲ ਲੱਭਣ ਦੀ ਅਪੀਲ ਕੀਤੀ ਹੈ। ਐਡਿਨਬਰਾ ਵਿਖੇ ਕੱਲ੍ਹ ਆਪਣੀ ਰੋਜ਼ਾਨਾ ਬ੍ਰੀਫਿੰਗ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਉਸਨੂੰ ਅਮਰੀਕਾ ਦੇ 46 ਸਾਲਾ ਅਫਰੀਕੀ-ਅਮਰੀਕੀ ਵਿਅਕਤੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨਾਲ ਦਿਲੀ ਹਮਦਰਦੀ ਹੈ ਪਰ ਇਸ ਦੌਰਾਨ ਉਸਨੇ ਵੱਡੇ ਇਕੱਠਾਂ ਤੋਂ ਹੋਣ ਵਾਲੇ ਜੋਖਮਾਂ ਬਾਰੇ ਚੇਤਾਵਨੀ ਵੀ ਦਿੱਤੀ ਹੈ ਜੋ ਕਿ ਕੋਰੋਨਵਾਇਰਸ ਮਹਾਮਾਰੀ ਕਰਕੇ ਹੋ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ 'ਚ ਵੀ ਜਾਰਜ ਫਲਾਇਡ ਦੇ ਸਮਰਥਨ 'ਚੇ ਉਤਰਨਗੇ ਹਜ਼ਾਰਾਂ ਲੋਕ

ਜ਼ਿਕਰਯੋਗ ਹੈ ਕਿ ਫਲਾਇਡ ਦੀ ਮੌਤ ਮਿਨੀਆਪੋਲਿਸ ਸ਼ਹਿਰ ਵਿੱਚ ਇੱਕ ਪੁਲਿਸ ਅਧਿਕਾਰੀ ਦੁਆਰਾ ਉਸ ਦੇ ਗਲੇ 'ਤੇ ਗੋਡਾ ਰੱਖਣ ਕਰਕੇ ਹੋ ਗਈ ਗਈ ਸੀ। ਸ਼ਾਮਲ ਅਫਸਰਾਂ ਵਿਚੋਂ ਇੱਕ ਡੇਰੇਕ ਚੌਵਿਨ 'ਤੇ ਤੀਜੀ ਡਿਗਰੀ ਕਤਲ ਅਤੇ ਕਤਲੇਆਮ ਦਾ ਦੋਸ਼ ਲਗਾਇਆ ਗਿਆ ਸੀ ਅਤੇ ਅਗਲੇ ਹਫਤੇ ਅਦਾਲਤ ਵਿਚ ਉਸ ਦੀ ਸੁਣਵਾਈ ਹੋਣੀ ਹੈ। ਨਤੀਜੇ ਵਜੋਂ ਸੰਯੁਕਤ ਰਾਜ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜਿੱਥੇ 5,600 ਗ੍ਰਿਫਤਾਰੀਆਂ ਹੋਈਆਂ ਹਨ ਅਤੇ ਵਿਰੋਧ ਪ੍ਰਦਰਸ਼ਨ ਵੀ ਫੈਲ ਗਏ ਹਨ। ਨਿਕੋਲਾ ਸਟਰਜਨ ਨੇ ਫਲਾਇਡ ਦਾ ਸਨਮਾਨ ਕਰਦੇ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਵਾਲਿਆਂ ਨਾਲ ਆਪਣੀ ਇਕਜੁੱਟਤਾ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਦੇ ਫੈਲਣ ਦੇ ਕਾਰਨਾਂ ਨਾਲ ਨਜਿੱਠਣ ਲਈ ਬਦਲਾਵਾਂ ਦੀ ਭਾਲ ਕਰਨੀ ਚਾਹੀਦੀ ਹੈ ਕਿਉਂਕਿ ਅਫਸੋਸ ਦੀ ਗੱਲ ਹੈ ਕਿ ਲੋਕਾਂ ਦਾ ਵੱਡਾ ਇਕੱਠ ਸਿਹਤ ਅਤੇ ਜ਼ਿੰਦਗੀ ਲਈ ਜੋਖਮ ਖੜ੍ਹਾ ਕਰ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ-ਪੀ.ਐੱਮ. ਮੋਦੀ ਦੀ ਸੁਰੱਖਿਆ ਟਰੰਪ ਵਾਂਗ ਹੋਈ ਮਜ਼ਬੂਤ, 'ਏਅਰ ਇੰਡੀਆ ਵਨ' ਬਣ ਤੇ ਤਿਆਰ

Vandana

This news is Content Editor Vandana