ਸਕਾਟਲੈਂਡ ਦੇ ਹਸਪਤਾਲਾਂ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ''ਚ ਰਿਕਾਰਡ ਵਾਧਾ

01/10/2021 5:56:16 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਹਸਪਤਾਲਾਂ ਵਿੱਚ ਕੋਰੋਨਾਵਾਇਰਸ ਤੋਂ ਪੀੜਤ ਹੋਏ ਲੋਕਾਂ ਦੇ ਦਾਖਲੇ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਣ ਕਾਰਨ ਇਹ ਗਿਣਤੀ ਰੋਜ਼ਾਨਾ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਇਸ ਸੰਬੰਧੀ ਸਕਾਟਲੈਂਡ ਦੇ ਤਾਜ਼ਾ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਕੁੱਲ 1,596 ਲੋਕ ਵਾਇਰਸ ਦੇ ਪੁਸ਼ਟੀ ਕੀਤੇ ਕੇਸਾਂ ਨਾਲ ਹਸਪਤਾਲਾਂ ਵਿੱਚ ਦਾਖਲ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਕਾਰਨ 93 ਵਿਅਕਤੀਆਂ ਦੀ ਮੌਤ ਹੋਈ ਹੈ। 

ਸਕਾਟਿਸ਼ ਹਸਪਤਾਲਾਂ ਵਿੱਚ ਸ਼ਨੀਵਾਰ ਮਰੀਜ਼ਾਂ ਦੇ ਲਗਾਤਾਰ ਭਾਰੀ ਗਿਣਤੀ 'ਚ ਦਾਖਲ ਹੋਣ ਦਾ ਦੂਜਾ ਦਿਨ ਹੈ।ਸਰਕਾਰ ਦੁਆਰਾ ਜਾਰੀ ਕੀਤੇ ਹੋਏ ਅੰਕੜਿਆਂ ਮੁਤਾਬਕ, ਹਸਪਤਾਲ ਦੇ 1,596 ਲੋਕਾਂ ਵਿਚੋਂ, ਕੁੱਲ 109 ਗੰਭੀਰ ਦੇਖਭਾਲ ਵਿੱਚ ਹਨ। ਨੈਸ਼ਨਲ ਕਲੀਨਿਕਲ ਡਾਇਰੈਕਟਰ ਪ੍ਰੋਫੈਸਰ ਜੇਸਨ ਲੀਚ ਦੇ ਮੁਤਾਬਕ ਸਕਾਟਲੈਂਡ ਦੇ ਹਸਪਤਾਲ ਵਿਅਸਤ ਹੋਣ ਦੇ ਬਾਵਜੂਦ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਪਰ ਹਸਪਤਾਲਾਂ ਵਿੱਚ ਪੀੜਤਾਂ ਦੀ ਗਿਣਤੀ ਨੂੰ ਘੱਟ ਕਰਨ ਦਾ ਹੱਲ ਵਾਇਰਸ ਨੂੰ ਫੈਲਣ ਤੋਂ ਰੋਕਣਾ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਮੰਤਰੀ ਨੇ ਦੇਸ਼ 'ਚ ਬੱਤੀ ਗੁੱਲ ਹੋਣ ਪਿੱਛੇ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰ

ਨਿਕੋਲਾ ਸਟਰਜਨ ਨੇ ਵੱਧ ਰਹੇ ਕੇਸਾਂ ਨੂੰ ਇੱਕ ਚਿੰਤਾ ਦਾ ਵਿਸ਼ਾ ਦੱਸਿਆ ਹੈ ਕਿਉਂਕਿ ਇਸ ਨਾਲ ਸਿਹਤ ਸਹੂਲਤਾਂ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੀਆਂ ਹਨ। ਸਕਾਟਿਸ਼ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਤੋਂ ਇਲਾਵਾ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਕੋਵਿਡ ਦੇ ਪਿਛਲੇ 24 ਘੰਟਿਆਂ ਦੌਰਾਨ 1,865 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਸ਼ੁੱਕਰਵਾਰ ਨੂੰ ਦਰਜ ਕੀਤੇ ਗਏ 2,309 ਮਾਮਲਿਆਂ ਨਾਲੋਂ ਘੱਟ ਹਨ ਹਾਲਾਂਕਿ, ਰੋਜ਼ਾਨਾ ਟੈਸਟਾਂ ਦੀ ਸਕਾਰਾਤਮਕ ਦਰ 8.7% ਹੈ ਜੋ ਕਿ ਪਿਛਲੇ ਦਿਨ ਦੀ 8.1% ਤੋਂ ਵੱਧ ਹੈ।

Vandana

This news is Content Editor Vandana