ਸਕਾਟਲੈਂਡ: 5 ਲੱਖ ਦੇ ਕਰੀਬ ਲੋਕ ਕੋਰੋਨਾ ਵੈਕਸੀਨ ਲਗਵਾਉਣੋ ਇਸ ਵਜ੍ਹਾ ਖੁੰਝੇ

06/18/2021 12:19:39 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਜਾਰੀ ਹੈ। ਜਿੱਥੇ ਜ਼ਿਆਦਾਤਰ ਲੋਕ ਕੋਰੋਨਾ ਟੀਕਾ ਲਗਵਾ ਰਹੇ ਹਨ, ਉੱਥੇ ਹੀ ਅੰਕੜਿਆਂ ਅਨੁਸਾਰ ਫਰਵਰੀ ਤੋਂ ਹੁਣ ਤੱਕ ਤਕਰੀਬਨ 5 ਲੱਖ ਦੇ ਕਰੀਬ ਮੁਲਾਕਾਤ ਬੁੱਕ ਕਰ ਚੁੱਕੇ ਲੋਕ ਟੀਕਾ ਲਗਵਾਉਣ ਤੋਂ ਖੁੰਝ ਗਏ ਹਨ।

ਪਬਲਿਕ ਹੈਲਥ ਸਕਾਟਲੈਂਡ (ਪੀ ਐੱਚ ਐੱਸ) ਦੇ ਅੰਕੜਿਆਂ ਨੇ ਅਨੁਸਾਰ ਤਕਰੀਬਨ 484,582 ਟੀਕਾਕਰਨ ਦੀਆਂ ਮੁਲਾਕਾਤਾਂ ਲੋਕਾਂ ਦੁਆਰਾ ਭੁਗਤਾਈਆਂ ਨਹੀਂ ਗਈਆਂ ਹਨ, ਜਿਨ੍ਹਾਂ ਵਿੱਚ 446,366 ਕੋਰੋਨਾ ਵੈਕਸੀਨ ਦੀਆਂ ਪਹਿਲੀਆਂ ਅਤੇ 38,216 ਦੂਜੀਆਂ ਖੁਰਾਕਾਂ ਸ਼ਾਮਲ ਹਨ। ਸਕਾਟਲੈਂਡ ਵਿੱਚ ਤਕਰੀਬਨ 146,822 ਲੋਕ 13 ਜੂਨ ਤੱਕ ਦੇ ਉਮਰ ਸਮੂਹ ਵਿੱਚ ਕੁੱਲ 467,437 ਵਿੱਚੋਂ ਟੀਕੇ ਦੀਆਂ ਮੁਲਾਕਾਤਾਂ ਵਿੱਚ ਸ਼ਾਮਲ ਨਹੀਂ ਹੋਏ ਸਨ। ਇਸ ਵਿੱਚ ਰੱਦ ਜਾਂ ਦੁਬਾਰਾ ਤੈਅ ਕੀਤੇ ਟੀਕੇ ਸ਼ਾਮਲ ਨਹੀਂ ਹਨ। 

ਪੜ੍ਹੋ ਇਹ ਅਹਿਮ ਖਬਰ- ਯੂਕੇ: ਰੋਜ਼ਾਨਾ ਦੇ ਕੋਵਿਡ ਕੇਸਾਂ 'ਚ ਰਿਕਾਰਡ ਵਾਧਾ, ਫਰਵਰੀ ਤੋਂ ਬਾਅਦ ਪਹਿਲੀ ਵਾਰ ਦਰਜ਼ ਹੋਏ 11,007 ਕੇਸ

ਇਸ ਦੇ ਇਲਾਵਾ ਜ਼ਿਆਦਾਤਰ ਲੋਕਾਂ ਨੇ ਆਪਣੇ ਘਰ ਦੇ ਪਤੇ ਬਦਲਣ ਕਾਰਨ ਟੀਕਾਕਰਨ ਦੀ ਜਾਣਕਾਰੀ ਦੇਣ ਵਾਲੇ ਨੀਲੇ ਲਿਫ਼ਾਫ਼ਿਆਂ ਦੇ ਨਾ ਮਿਲਣ ਕਾਰਨ ਵੈਕਸੀਨ ਲਗਵਾਉਣ ਦਾ ਮੌਕਾ ਗੁਆ ਦਿੱਤਾ ਹੈ। ਰਿਪੋਰਟਾਂ ਅਨੁਸਾਰ ਗਲਾਸਗੋ ਵਿੱਚ ਐੱਸ.ਐੱਸ.ਈ. ਹਾਈਡ੍ਰੋ ਅਤੇ ਐਡਿਨਬਰਾ ਵਿੱਚ ਰਾਇਲ ਹਾਈਲੈਂਡ ਸੈਂਟਰਾਂ ਵਿੱਚ ਇਹ ਗਿਣਤੀ ਜ਼ਿਆਦਾ ਹੈ। ਇਸ ਦੇ ਇਲਾਵਾ ਕੁੱਲ 569,075 ਪਹਿਲੀਆਂ ਖੁਰਾਕਾਂ ਦੀਆਂ ਮੁਲਾਕਾਤਾਂ ਨੂੰ ਫਰਵਰੀ ਤੋਂ ਬਾਅਦ ਰੱਦ ਵੀ ਕੀਤਾ ਗਿਆ ਹੈ, ਜਦੋਂ ਕਿ ਦੂਜੀ ਖੁਰਾਕ ਲਈ ਇਹ ਅੰਕੜਾ 270,090 ਹੈ।


Vandana

Content Editor

Related News