ਵਿਗਿਆਨੀਆਂ ਨੇ ਸਤਰੰਗੀ ਰੰਗ ਦੇ ਖੰਭਾਂ ਵਾਲੇ ਪੰਛੀ ਦੀ ਕੀਤੀ ਖੋਜ

01/16/2018 2:41:26 PM

ਬੀਜਿੰਗ (ਭਾਸ਼ਾ)— ਵਿਗਿਆਨੀਆਂ ਨੇ ਇਕ ਅਜਿਹੇ ਛੋਟੇ ਪੰਛੀ ਦੀ ਖੋਜ ਕੀਤੀ ਹੈ, ਜਿਸ ਦੇ ਖੰਭ ਸਤਰੰਗੀ ਰੰਗ ਦੇ ਹਨ। ਇਸ ਪੰਛੀ ਦੀ ਹੱਡੀ ਵਾਲੀ ਕਲਗੀ ਨਿਕਲੀ ਹੋਈ ਹੈ। ਇਹ ਪੰਛੀ 16 ਕਰੋੜ ਸਾਲ ਪੁਰਾਣੇ ਡਾਇਨਾਸੋਰ ਦੀ ਤਰ੍ਹਾਂ ਦਿੱਸਦਾ ਹੈ। ਖੋਜ ਕਰਤਾਵਾਂ ਨੇ ਕਾਇਹੋਂਗ ਜੁਜੀ ਦੇ ਨਾਂ ਵਾਲੇ ਡਾਇਨਾਸੋਰ 'ਤੇ ਪਹਿਲੀ ਵਾਰੀ ਡੂੰਘਾਈ ਨਾਲ ਖੋਜ ਕੀਤੀ ਹੈ। ਟੈਕਸਾਸ ਯੂਨੀਵਰਸਿਟੀ ਦੀ ਇਕ ਪ੍ਰੋਫੈਸਰ ਜੂਲੀਆ ਕਲਾਰਕ ਨੇ ਕਿਹਾ,''ਸੱਤਰੰਗੀ ਰੰਗ ਜਿਨਸੀ ਰੁਝਾਨਾਂ ਲਈ ਜਾਣਿਆ ਜਾਂਦਾ ਹੈ। ਇਸ ਦੇ ਜੋ ਸਭ ਤੋਂ ਪੁਰਾਣੇ ਸਬੂਤ ਮਿਲਦੇ ਹਨ, ਉਹ ਡਾਇਨਾਸੋਰ ਨਾਲ ਮਿਲਦੇ ਹਨ।'' ਕਲਾਰਕ ਨੇ ਕਿਹਾ,''ਡਾਇਨਾਸੋਰ ਦਾ ਪਿਆਰਾ ਨਾਂ ਭਾਵੇਂ ਅੰਗਰੇਜੀ ਵਿਚ ਰੇਨਬੋ ਹੋਵੇ ਪਰ ਇਸ ਦੇ ਗੰਭੀਰ ਵਿਗਿਆਨਕ ਪ੍ਰਭਾਵ ਹਨ।'' ਹੱਡੀ ਵਾਲੀ ਕਲਗੀ ਇਕ ਅਜਿਹੀ ਚੀਜ਼ ਹੈ, ਜੋ ਸ਼ੁਰੂਆਤੀ ਸਮੇਂ ਦੇ ਡਾਇਨਾਸੋਰ ਨਾਲ ਮੇਲ ਖਾਂਦੀ ਹੈ।