ਵਿਗਿਆਨੀਆਂ ਨੇ ਸਤ੍ਹਾ ਨੂੰ ਦੂਸ਼ਿਤ ਹੋਣ ਤੋਂ ਰੋਕਣ ਦੇ ਉਪਾਅ ਦਾ ਲਾਇਆ ਪਤਾ

01/21/2019 10:26:25 PM

ਮੈਲਬੋਰਨ– ਵਿਗਿਆਨੀਆਂ ਨੇ ਇਕ ਨਵੀਂ ਖੋਜ ’ਚ ਪਤਾ ਲਾਇਆ ਹੈ ਕਿ ਉਹ ਕਿਹੜੀ ਚੀਜ਼ ਹੈ, ਜਿਸ ਨਾਲ ਪਾਣੀ ਕਿਸੇ ਖਾਸ ਤਰ੍ਹਾਂ ਦੀਆਂ ਸਤ੍ਹਾ ’ਤੇ ਠਹਿਰ ਜਾਂਦਾ ਹੈ ਅਤੇ ਉਸ ਨੂੰ ਦੂਸ਼ਿਤ ਕਰ ਦਿੰਦਾ ਹੈ। ਇਹ ਇਕ ਅਜਿਹੀ ਚੀਜ਼ ਹੈ, ਜੋ ਸਸਤੇ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਗੰਦਗੀ ਨੂੰ ਦੂਰ ਕਰਨ ਸਬੰਧੀ ਹੱਲ ਕੱਢ ਸਕਦਾ ਹੈ। ਆਸਟਰੇਲੀਆ ’ਚ ਵੋਲੋਂਗੋਂਗ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਉਸ ਤੰਤਰ ਦੀ ਪਛਾਣ ਕੀਤੀ ਹੈ, ਜੋ ਗਿੱਲੀਆਂ ਪਰਤ ’ਤੇ ਸੂਖਮਜੀਵਾਂ, ਬੂਟਿਆਂ ਦੇ ਉੱਗਣ, ਉੱਲੀ ਦੇ ਪੈਦਾ ਹੋਣ ਤੇ ਸਤ੍ਹਾ ਨੂੰ ਦੂਸ਼ਿਤ ਕਰਨ ਤੋਂ ਰੋਕਦਾ ਹੈ। ਪਹਿਲਾਂ ਇਹ ਮੁੱਢਲਾ ਸਿਸਟਮ ਅਸਪੱਸ਼ਟ ਸੀ। ਗੰਦਗੀ ਰੋਕਣ ਦੇ ਪ੍ਰਭਾਵਸ਼ਾਲੀ ਉਪਾਅ ਨਾਲ ਬੈਕਟੀਰੀਆ ਵਰਗੇ ਸੂਖਮਜੀਵਾਂ ਦੇ ਜਮਾਅ ਨੂੰ ਘੱਟ ਕੀਤਾ ਜਾ ਸਕਦਾ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬੈਕਟੀਰੀਆ ਉਤਪਾਦ ਨੂੰ ਖਰਾਬ ਜਾਂ ਦੂਸ਼ਿਤ ਕਰਦਾ ਹੈ, ਰੱਖ-ਰਖਾਅ ਲਾਗਤ ਨੂੰ ਵਧਾਉਂਦਾ ਹੈ। ਏ. ਸੀ. ਐੱਸ. ਨੈਨੋ’ ਨਾਂ ਦੇ ਰਸਾਲੇ ’ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਕ ਦੂਜੀ ਵੱਡੀ ਚੁਣੌਤੀ ਕੋਟਿੰਗ ਸਿਸਟਮ ਵਿਕਸਿਤ ਕਰਨਾ ਹੈ, ਜੋ ਵੱਧ ਸਸਤੀ ਅਤੇ ਸੌਖਾਲੀ ਹੈ ਅਤੇ ਇਸ ਨੂੰ ਆਸਾਨੀ ਨਾਲ ਉਤਪਾਦਨ ਪ੍ਰਕਿਰਿਆਵਾਂ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਖੋਜਕਾਰਾਂ ਨੇ ਕੋਲਾਈਡਲ ਸਿਲੀਕਾ ਜਾਂ ਕੱਚ ਦੇ ਛੋਟੇ-ਛੋਟੇ ਮਣਕਿਅਾਂ ਦੀ ਵਰਤੋਂ ਕੀਤੀ, ਜਿਨ੍ਹਾਂ ਨੂੰ ਇਕ ਘੋਲ ’ਚ ਮਿਲਾਇਆ ਗਿਆ ਅਤੇ ਉਸ ’ਚ ਪਾਲੀਮਰ ਵਰਗੀ ਹੋਰ ਸਮੱਗਰੀ ਨੂੰ ਵੀ ਮਿਲਾਇਆ। ਕੱਚ ਦੇ ਮਣਕਿਆਂ ਦੀ ਵਰਤੋਂ ਪਾਣੀ ਨੂੰ ਜਮ੍ਹਾ ਕਰਨ ਜਾਂ ਸੋਖਣ ਦੀ ਸਮਰੱਥਾ ਨੂੰ ਵਧਾਉਣ ਲਈ ਕੀਤੀ ਜਾ ਸਕਦੀ ਹੈ।

Inder Prajapati

This news is Content Editor Inder Prajapati