ਵਿਗਿਆਨੀਆਂ ਨੇ ਕੋਰੋਨਾ ਖ਼ਿਲਾਫ਼ ਬਣਾਈ ਸ਼ਕਤੀਸ਼ਾਲੀ ''ਐਂਟੀਬੌਡੀ'', ਨਵੇਂ ਵੈਰੀਐਂਟਸ ''ਤੇ ਵੀ ਅਸਰਦਾਰ

07/30/2021 6:14:55 PM

ਬਰਲਿਨ (ਬਿਊਰੋ): ਕੋਰੋਨਾ ਵਾਇਰਸ ਦੇ ਕਹਿਰ ਨਾਲ ਪਰੇਸ਼ਾਨ ਦੁਨੀਆ ਨੂੰ ਜਰਮਨੀ ਦੇ ਵਿਗਿਆਨੀਆਂ ਨੇ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਭੇਡ ਦੇ ਖੂਨ ਨਾਲ ਇਕ ਸ਼ਕਤੀਸ਼ਾਲੀ ਐਂਟੀਬੌਡੀ ਵਿਕਸਿਤ ਕੀਤੀ ਹੈ। ਇਹ ਐਂਟੀਬੌਡੀ ਕੋਵਿਡ-19 ਲਈ ਜ਼ਿੰਮੇਵਾਰ ਕੋਰੋਨਾ ਵਾਇਰਸ (ਸਾਰਸ-ਕੋਵਿ-2) ਅਤੇ ਇਸ ਦੇ ਨਵੇਂ ਜਾਨਲੇਵਾ ਵੈਰੀਐਂਟਾਂ ਨੂੰ ਪ੍ਰਭਾਵੀ ਢੰਗ ਨਾਲ ਕਿਰਿਆਹੀਣ ਕਰ ਸਕਦੀ ਹੈ।

ਕੋਰੋਨਾ 'ਤੇ 1 ਹਜ਼ਾਰ ਗੁਣਾ ਅਸਰਦਾਰ
ਜਰਮਨੀ ਸਥਿਤ ਮੈਕਸ ਪਲੈਂਕ ਇੰਸਟੀਚਿਊਟ (ਐੱਮ.ਪੀ.ਆਈ.) ਫੌਰ ਬਾਇਓਫਿਜੀਕਲ ਕੈਮਿਸਟਰੀ ਦੇ ਖੋਜੀਆਂ ਨੇ ਦੱਸਿਆ ਹੈ ਕਿ ਇਹ ਸੂਖਮ ਐਂਟੀਬੌਡੀ ਪਹਿਲਾਂ ਵਿਕਸਿਤ ਕੀਤੀ ਗਈ ਇਸ ਤਰ੍ਹਾਂ ਦੀ ਐਂਟੀਬੌਡੀ ਦੀ ਤੁਲਨਾ ਵਿਚ ਕੋਰੋਨਾ ਵਾਇਰਸ ਨੂੰ 1000 ਗੁਣਾ ਵੱਧ ਕਿਰਿਆਹੀਣ ਕਰ ਸਕਦੀ ਹੈ। ਇਸ ਐਂਟੀਬੌਡੀ ਖੋਜ ਨਾਲ ਸੰਬੰਧਤ ਰਿਪੋਰਟ ਐਮਬ੍ਰੋ ਪਤੱਰਿਕਾ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ।

ਕਲੀਨਿਕਲ ਟ੍ਰਾਇਲ ਦੀਆਂ ਤਿਆਰੀਆਂ ਸ਼ੁਰੂ
ਖੋਜੀਆਂ ਨੇ ਕਿਹਾ ਕਿ ਵਰਤਮਾਨ ਵਿਚ ਇਹਨਾਂ ਐਂਟੀਬੌਡੀ ਦਾ ਮੈਡੀਕਲ ਪਰੀਖਣ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਘੱਟ ਕੀਮਤ ਵਿਚ ਇਹਨਾਂ ਐਂਟੀਬੌਡੀ ਦਾ ਉਤਪਾਦਨ ਵੱਡੀ ਮਾਤਰਾ ਵਿਚ ਕੀਤਾ ਜਾ ਸਕਦਾ ਹੈ ਅਤੇ ਇਹ ਕੋਵਿਡ-19 ਇਲਾਜ ਨਾਲ ਸਬੰਧਤ ਗਲੋਬਲ ਮੰਗ ਨੂੰ ਪੂਰਾ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਐਂਟੀਬੌਡੀ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਦੀ ਮਦਦ ਕਰਦੀ ਹੈ। ਇਹ ਵਾਇਰਸ ਨਾਲ ਚਿਪਕ ਕੇ ਉਸ ਨੂੰ ਕਿਰਿਆਹੀਣ ਕਰ ਦਿੰਦੀ ਹੈ।

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਕੋਰੋਨਾ ਵੈਕਸੀਨ ਬੱਸ ਨੇ ਲਗਾਈਆਂ ਵੈਕਸੀਨ ਦੀਆਂ 10,000 ਖੁਰਾਕਾਂ

ਐੱਮ.ਪੀ.ਆਈ. ਦੇ ਬਾਇਓਫਿਜੀਕਲ ਕੈਮਿਸਟਰੀ ਦੇ ਨਿਰਦੇਸ਼ਕ ਡਿਰਕ ਗੋਰਲਿਕ ਨੇ ਕਿਹਾ ਕਿ ਪਹਿਲੀ ਵਾਰ ਇਹ ਐਂਟੀਬੌਡੀ ਸਾਰਸ-ਕੋਵਿ-2 ਅਤੇ ਇਸ ਦੇ ਵੈਰੀਐਂਟ ਖ਼ਿਲਾਫ਼ ਪ੍ਰਭਾਵਕਾਰੀ ਢੰਗ ਨਾਲ ਕੰਮ ਕਰ ਰਹੀ ਹੈ। ਇਸ ਵੈਰੀਐਂਟ ਵਿਚ ਅਲਫਾ, ਬੀਟਾ, ਡੈਲਟਾ ਅਤੇ ਗਾਮਾ ਸ਼ਾਮਲ ਹਨ। ਖੋਜੀ ਨੇ ਕਿਹਾ ਕਿ ਇਹਨਾਂ ਛੋਟੀਆਂ ਐਂਟੀਬੌਡੀ ਨੂੰ ਮੈਨੋਬੌਡੀ ਵੀ ਕਹਿੰਦੇ ਹਨ। ਇਹਨਾਂ ਨੂੰ ਫਿਲਹਾਲ ਕਲੀਨਿਕਲ ਟ੍ਰਾਇਲ ਵਿਚ ਤਿਆਰ ਕੀਤਾ ਜਾ ਰਿਹਾ ਹੈ। ਇਸ ਖੋਜ ਨੂੰ ਈ.ਐੱਮ.ਬੀ.ਓ. ਜਨਰਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਖੋਜ ਵਿਚ ਦੱਸਿਆ ਗਿਆ ਹੈਕਿ ਇਹ ਨੈਨੋਬੌਡੀ ਪਹਿਲਾਂ ਵਿਕਸਿਤ ਕੀਤੀ ਗਈ ਦੂਜੀ ਐਂਟੀਬੌਡੀ ਤੋਂ 1000 ਗੁਣਾ ਬਿਹਤਰ ਹੈ। ਅਧਿਐਨ ਵਿਚ ਯੂਨੀਵਰਸਿਟੀ ਮੈਡੀਕਲ ਸੈਂਟਰ ਜਿਓਟਿੰਗਟਨ (ਯੂ.ਐੱਮ.ਜੀ.) ਦੇ ਵਿਗਿਆਨੀਆਂ ਨੇ ਵੀ ਹਿੱਸਾ ਲਿਆ।

ਜਾਣੋ ਐਂਟੀਬੌਡੀ ਬਾਰੇ 
ਐਂਟੀਬੌਡੀ ਸਰੀਰ ਦਾ ਉਹ ਤੱਤ ਹੈ ਜਿਸ ਦਾ ਨਿਰਮਾਣ ਸਾਡਾ ਇਮਿਊਨ ਸਿਸਟਮ ਸਰੀਰ ਵਿਚ ਵਾਇਰਸ ਨੂੰ ਬੇਅਸਰ ਕਰਨ ਲਈ ਪੈਦਾ ਕਰਦਾ ਹੈ। ਇਨਫੈਕਸ਼ਨ ਦੇ ਬਾਅਦ ਐਂਟੀਬੌਡੀਜ਼ ਬਣਨ ਵਿਚ ਕਈ ਵਾਰ ਇਕ ਹਫ਼ਤੇ ਤੱਕ ਦਾ ਸਮਾ ਲੱਗ ਸਕਦਾ ਹੈ। ਇਸ ਲਈ ਜੇਕਰ ਇਸ ਤੋਂ ਪਹਿਲਾਂ ਐਂਟੀਬੌਡੀ ਟੈਸਟ ਕੀਤੇ ਜਾਣ ਤਾਂ ਸਹੀ ਜਾਣਕਾਰੀ ਨਹੀਂ ਮਿਲ ਪਾਉਂਦੀ ਹੈ।ਐਂਟੀਬੌਡੀ ਦੋ ਤਰ੍ਹਾਂ ਦੇ ਹੁੰਦੇ ਹਨ, ਪਹਿਲਾ ਐਂਟੀਬੌਡੀ- ਆਈ.ਜੀ.ਐੱਮ. (ਇਮਿਊਨੋਗਲੋਬੂਲਿਨ ਐਮ) ਅਤੇ ਦੂਜਾ ਆਈ.ਜੀ.ਜੀ. (ਇਮਿਊਨੋਗਲੋਬੂਲਿਨ ਜੀ) ਹੈ। 

ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।

Vandana

This news is Content Editor Vandana