ਨਵੀਂ ਕਾਢ, ਵਿਗਿਆਨੀਆਂ ਤਿਆਰ ਕੀਤਾ ਦੁਨੀਆ ਦਾ ਸਭ ਤੋਂ ਪਤਲਾ ਸੋਨਾ

08/08/2019 1:57:52 PM

ਲੰਡਨ— ਵਿਗਿਆਨੀਆਂ ਨੇ ਦੁਨੀਆ ਦਾ ਸਭ ਤੋਂ ਪਤਲਾ ਸੋਨਾ (ਗੋਲਡ) ਤਿਆਰ ਕੀਤਾ ਹੈ ਜੋ ਸਿਰਫ ਦੋ ਅਣੂਆਂ ਦੇ ਬਰਾਬਰ ਪਤਲਾ ਹੈ ਜਾਂ ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਇਹ ਸਾਡੇ ਨਹੁੰ ਤੋਂ 10 ਲੱਖ ਗੁਣਾ ਪਤਲਾ ਹੈ।

ਬ੍ਰਿਟੇਨ 'ਚ 'ਯੂਨੀਵਰਸਿਟੀ ਆਫ ਲੀਡਸ' ਦੇ ਖੋਜਕਾਰਾਂ ਨੇ ਸੋਨੇ ਦੀ ਮੋਟਾਈ 0.47 ਨੈਨੋਮੀਟਰ ਮਾਪੀ ਹੈ। ਇਸ ਪਦਾਰਥ ਨੂੰ 2ਡੀ ਦੱਸਿਆ ਗਿਆ ਹੈ ਕਿਉਂਕਿ ਇਸ 'ਚ ਇਕ ਦੇ ਉਪਰ ਇਕ ਅਣੂਆਂ ਦੀਆਂ ਦੋ ਪਰਤਾਂ ਹਨ। ਇਸ ਪਦਾਰਥ ਦੀ ਮੈਡੀਕਲ ਉਪਕਰਨਾਂ ਜਾਂ ਇਲੈਕਟ੍ਰਾਨਿਕ ਉਦਯੋਗ 'ਚ ਵਰਤੋਂ ਹੋ ਸਕਦੀ ਹੈ। ਕੁਝ ਉਦਯੋਗਿਕ ਪ੍ਰਕਿਰਿਆਵਾਂ 'ਚ ਵੀ ਇਸ ਦੀ ਵਰਤੋਂ ਹੋ ਸਕਦੀ ਹੈ। ਪ੍ਰਯੋਗਸ਼ਾਲਾ ਪਰੀਖਣਾਂ 'ਚ ਪਤਾ ਲੱਗਿਆ ਹੈ ਕਿ ਇਹ ਸੋਨਾ ਵਰਤਮਾਨ 'ਚ ਵਰਤੇ ਜਾਣ ਵਾਲੇ ਸੋਨੇ ਦੇ ਨੈਨੋਕਣਾਂ ਦੀ ਤੁਲਨਾ 'ਚ ਜ਼ਿਆਦਾ ਪ੍ਰਭਾਵੀ ਹੈ। ਯੂਨੀਵਰਸਿਟੀ ਆਫ ਲੀਡਸ ਦੇ ਸੁਨਜਿਯੇ ਯੀ ਨੇ ਕਿਹਾ ਕਿ ਇਹ ਇਕ ਇਤਿਹਾਸਿਕ ਕਾਢ ਹੈ।

Baljit Singh

This news is Content Editor Baljit Singh