ਸਾਇੰਸਦਾਨਾਂ ਦਾ ਦਾਅਵਾ, 'ਕੋਰੋਨਾ ਨੂੰ ਹਵਾ 'ਚ ਖਤਮ ਕਰ ਦੇਵੇਗਾ ਇਹ ਏਅਰ ਫਿਲਟਰ'

07/08/2020 9:49:18 PM

ਹਿਊਸਟਨ - ਸਾਇੰਸਦਾਨਾਂ ਨੇ ਇਕ ਅਜਿਹਾ ਫਿਲਟਰ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਹਵਾ ਵਿਚ ਮੌਜੂਦ ਨੋਵਲ ਕੋਰੋਨਾ ਵਾਇਰਸ ਨੂੰ ਖਤਮ ਕਰਨ ਵਿਚ ਸਮਰੱਥ ਹੈ। ਇਹ ਹਵਾ ਵਿਚ ਮੌਜੂਦ ਇਸ ਵਾਇਰਸ ਨੂੰ ਛਾਣ ਕੇ ਅਲੱਗ ਕਰਦਾ ਹੈ ਅਤੇ ਫਿਰ ਉਸ ਨੂੰ ਖਤਮ ਕਰ ਦਿੰਦਾ ਹੈ। ਸਾਇੰਸਦਾਨਾਂ ਦੀ ਇਸ ਖੋਜ ਨਾਲ ਬੰਦ ਸਥਾਨਾਂ, ਸਕੂਲਾਂ, ਹਸਪਤਾਲਾਂ ਤੋਂ ਇਲਾਵਾ ਜਹਾਜ਼ਾਂ ਵਿਚ ਕੋਰੋਨਾਵਾਇਰਸ ਲਾਗ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਮਿਲ ਸਕਦੀ ਹੈ।

ਜਨਰਲ ਮੈਟਰੀਯਲਸ ਟੂਡੇ ਫਿਜ਼ੀਕਸ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਸ ਏਅਰ ਫਿਲਟਰ ਨੇ ਆਪਣੇ ਤੋਂ ਲੰਘਣ ਵਾਲੀ ਹਵਾ ਵਿਚ ਇਕ ਵਾਰ ਵਿਚ 99.8 ਫੀਸਦੀ ਨੋਵਲ ਕੋਰੋਨਾਵਾਇਰਸ ਨੂੰ ਖਤਮ ਕਰ ਦਿੱਤਾ। ਅਧਿਐਨ ਵਿਚ ਕਿਹਾ ਗਿਆ ਕਿ ਇਸ ਉਪਕਰਣ ਨੂੰ ਵਪਾਰਕ ਰੂਪ ਤੋਂ ਉਪਲੱਬਧ ਨਿਕੇਲ ਫੋਮ ਨੂੰ 200 ਡਿਗਰੀ ਸੈਲਸੀਅਸ ਤੱਕ ਗਰਮ ਕਰ ਬਣਾਇਆ ਗਿਆ। ਇਸ ਨੇ ਘਾਤਕ ਕੀਟਾਣੂ ਬੈਸੀਲਸ ਐਨਥ੍ਰੇਸੀਸ ਦੇ 99.9 ਫੀਸਦੀ ਸਪੋਰਸ ਨੂੰ ਤਬਾਹ ਕਰ ਦਿੱਤਾ। ਬੈਸੀਲਸ ਐਨਥ੍ਰੇਸਿਸ ਬੀਮਾਰੀ ਹੁੰਦੀ ਹੈ।

ਜਨਤਕ ਥਾਂਵਾਂ 'ਤੇ ਦੇਵੇਗਾ ਸੁਰੱਖਿਆ
ਅਮਰੀਕਾ ਦੀ ਯੂਨੀਵਰਸਿਟੀ ਆਫ ਹਿਊਸਟਨ (ਯੂ. ਐਚ.) ਦੇ ਅਧਿਐਨ ਵਿਚ ਸ਼ਾਮਲ ਝਿਫੈਂਗ ਰੇਨ ਨੇ ਕਿਹਾ ਕਿ ਇਹ ਫਿਲਟਰ ਹਵਾਈ ਅੱਡਿਆਂ ਅਤੇ ਹਵਾਈ ਜਹਾਜ਼ਾਂ ਵਿਚ, ਦਫਤਰਾਂ, ਭਵਨਾਂ, ਸਕੂਲਾਂ ਅਤੇ ਕਰੂਜ਼ ਜਹਾਜ਼ਾਂ ਵਿਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿਚ ਕਾਫੀ ਕਾਰਗਰ ਸਾਬਤ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਕਰਨ ਦੀ ਇਸ ਦੀ ਸਮਰੱਥਾ ਸਮਾਜ ਲਈ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ।

ਸਾਇੰਸਦਾਨਾਂ ਮੁਤਾਬਕ ਇਹ ਵਾਇਰਸ ਹਵਾ ਵਿਚ ਕਰੀਬ 3 ਘੰਟੇ ਤੱਕ ਰਹਿ ਸਕਦਾ ਹੈ ਤਾਂ ਇਕ ਅਜਿਹਾ ਫਿਲਟਰ ਬਣਾਉਣ ਦੀ ਯੋਜਨਾ ਸੀ ਜੋ ਇਸ ਨੂੰ ਜਲਦ ਖਤਮ ਕਰ ਦੇਵੇ ਅਤੇ ਦੁਨੀਆ ਭਰ ਵਿਚ ਦੁਬਾਰਾ ਕੰਮਕਾਜ ਸ਼ੁਰੂ ਹੋਣ ਕਾਰਨ ਉਨ੍ਹਾਂ ਦਾ ਮੰਨਣਾ ਹੈ ਕਿ ਬੰਦ ਸਥਾਨਾਂ ਵਿਚ ਵਾਇਰਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਰੇਨ ਨੇ ਆਖਿਆ ਕਿ ਨਿਕੇਲ ਫੋਮ ਕਈ ਅਹਿਮ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਖੋਜਕਾਰਾਂ ਨੇ ਇਕ ਬਿਆਨ ਵਿਚ ਆਖਿਆ ਕਿ ਇਹ ਛੇਕਿਆ ਹੈ, ਜਿਸ ਨਾਲ ਹਵਾ ਦਾ ਵਹਾਅ ਹੁੰਦਾ ਹੈ ਅਤੇ ਇਲੈਕਟ੍ਰੀਕਲ ਕੰਡਕਟਰ ਵੀ ਹੈ ਜਿਸ ਨੇ ਇਸ ਨੂੰ ਗਰਮ ਹੋਣ ਦਿੱਤਾ, ਇਹ ਲਚੀਲਾ ਵੀ ਹੈ। ਖੋਜਕਾਰਾਂ ਨੇ ਚਰਣਬੱਧ ਤਰੀਕੇ ਨਾਲ ਇਸ ਉਪਕਰਣ ਨੂੰ ਉਪਲਬੱਧ ਕਰਾਉਣ ਦੀ ਮੰਗ ਕੀਤੀ ਹੈ।


Khushdeep Jassi

Content Editor

Related News