ਵਿਗਿਆਨੀਆਂ ਦਾ ਦਾਅਵਾ, ਫਰਾਂਸ ''ਚ ਮਿਲੀ ''ਮੋਨਾ ਲੀਸਾ'' ਦੀ ਨਿਊਡ ਪੇਂਟਿੰਗ

10/01/2017 9:14:31 AM

ਪੈਰਿਸ,(ਬਿਊਰੋ)—ਫਰਾਂਸ 'ਚ ਵਿਗਿਆਨੀਆਂ ਨੂੰ ਇਕ ਨਿਊਡ ਪੇਂਟਿੰਗ ਮਿਲੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਪੇਂਟਿੰਗ ਆਪਣੀ ਰਹੱਸ ਭਰਪੂਰ ਮੁਸਕੁਰਾਹਟ ਲਈ ਮਸ਼ਹੂਰ ਮੋਨਾ ਲੀਸਾ ਦੀ ਹੈ ਅਤੇ ਇਸ ਨੂੰ ਲਿਓਨਾਰਦੋ-ਦਾ-ਵਿੰਚੀ ਨੇ ਹੀ ਬਣਾਇਆ ਹੈ। ਇਸ ਪੇਂਟਿੰਗ ਦਾ ਨਾਂ 'ਮੋਨਾ ਵਨਾ' ਹੈ ਅਤੇ ਚਾਰਕੋਲ ਡ੍ਰਾਇੰਗ ਰਾਹੀਂ ਇਸਦਾ ਅਧਿਐਨ ਕੀਤਾ ਜਾ ਰਿਹਾ ਹੈ। ਦਰਅਸਲ ਇਹ ਇਕ ਨਿਊਡ ਡਰਾਇੰਗ ਹੈ, ਜੋ ਕਿ ਕਾਫੀ ਹੱਦ ਤੱਕ ਮੋਨਾ ਲੀਸਾ ਨਾਲ ਰਲਦੀ-ਮਿਲਦੀ ਹੈ। ਮਾਹਰਾਂ ਮੁਤਾਬਕ ਹੋ ਸਕਦਾ ਹੈ ਕਿ ਇਹ ਲਿਓਨਾਰਦੋ-ਦਾ-ਵਿੰਚੀ ਨੇ ਹੀ ਬਣਾਈ ਹੋਵੇ। ਇਹ ਵਿਸ਼ਾਲ ਪੇਂਟਿੰਗ 1862 ਤੋਂ ਫਰਾਂਸ ਦੇ ਚੈਂਟਿਲੀ ਮਹਿਲ ਦੇ ਕਾਂਡੀ ਮਿਊਜ਼ੀਅਮ 'ਚ ਰੱਖੀ ਹੋਈ ਹੈ। ਲਗਭਗ ਇਕ ਮਹੀਨੇ ਦੀ ਜਾਂਚ ਤੋਂ ਬਾਅਦ ਮਾਹਰਾਂ ਦਾ ਮੰਨਣਾ ਹੈ ਕਿ ਇਹ ਡਰਾਇੰਗ ਮੋਨਾ ਲੀਸਾ ਦੀ ਨਾ ਹੋਈ ਤਾਂ ਇਹ ਘੱਟ ਤੋਂ ਘੱਟ ਲਿਓਨਾਰਦੋ ਵਲੋਂ ਬਣਾਈ ਗਈ ਲੱਗਦੀ ਹੈ। ਇਕ ਨਿਰੀਖਕ ਨੇ ਕਿਹਾ ਕਿ ਪੇਂਟਿੰਗ ਦੇ ਹੱਥ ਅਤੇ ਸਰੀਰ ਅਦਭੁੱਤ ਹੈ। ਅਸੀਂ ਜਿਸਦੀ ਜਾਂਚ ਕਰ ਰਹੇ ਹਾਂ, ਉਹ ਮੋਨਾ ਲੀਸਾ ਦੇ ਮੁਕਾਬਲੇ ਬਣਾਈ ਗਈ ਹੈ। ਇਸ ਦਾ ਸਰੀਰ ਲਿਓਨਾਰਦੋ ਦੇ ਮਾਸਟਰਪੀਸ ਨਾਲ ਕਾਫੀ ਰਲਦਾ-ਮਿਲਦਾ ਹੈ। ਇਕ ਹੋਰ ਮਾਹਰ ਨੇ ਦੱਸਿਆ ਕਿ ਇਹ ਪੇਂਟਿੰਗ ਲਿਓਨਾਰਦੋ ਦੇ ਸਮੇਂ ਦੀ ਹੈ। ਹੁਣ ਤੱਕ ਦੀ ਜਾਂਚ ਤੋਂ ਇਹ ਤਾਂ ਤੈਅ ਹੈ ਕਿ ਇਹ ਪੇਂਟਿੰਗ ਕਿਸੇ ਹੋਰ ਪੇਂਟਿੰਗ ਦੀ ਪ੍ਰਤੀਲਿਪੀ ਨਹੀਂ ਹੈ।


Related News